ਬਟਾਲਾ, 13 ਅਪੈ੍ਰਲ (ਸਤਿੰਦਰ ਸਿੰਘ)-ਖਾਲਸਾ ਪੰਥ ਦੇ ਸਿਰਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੰੁਮਣਾਂ ਵਿਖੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਸਮੂਹ ਸਾਧ ਸੰਗਤ ਦੇ ਨਿੱਘੇ ਸਹਿਯੋਗ ਨਾਲ 16ਵਾਂ ਗੋਲਡ ਕਬੱਡੀ ਕੱਪ ਕਰਵਾਇਆ ਗਿਆ | ਇਸ ਗੋਲਡ ਕਬੱਡੀ ਕੱਪ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ | ਪਹਿਲਾ ਮੈਚ ਢਡਿਆਲਾ ਨੱਤ ਤੇ ਕੈਲੇ ਕਲਾਂ ਦੀ ਟੀਮ ਦੇ ਵਿਚਕਾਰ ਹੋਇਆ ਜਿਸ ਵਿਚ ਢਡਿਆਲਾ ਨੱਤ ਦੀ ਟੀਮ ਜੇਤੂ ਰਹੀ | ਬਜ਼ੁਰਗਾਂ ਤੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਹੋਇਆ | ਫਾਇਨਲ ਮੁਕਾਬਲਾ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨਿੱਕੇ ਘੰੁਮਣ ਤੇ ਮਾਛੀਵਾੜਾ ਕਬੱਡੀ ਕਲੱਬ ਵਿਚਕਾਰ ਹੋਇਆ ਜਿਸ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਟੀਮ 12 ਅੰਕਾਂ ਨਾਲ ਜੇਤੂ ਰਹੀ | ਇਸ ਗੋਲਡ ਕਬੱਡੀ ਕੱਪ ਵਿਚ ਧਾਰਮਿਕ ਸ਼ਖ਼ਸੀਅਤਾਂ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਬਾਬਾ ਸਰਵਣ ਸਿੰਘ ਮਲਕਪੁਰ ਵਾਲੇ, ਬਾਬਾ ਸੁਰਜੀਤ ਸਿੰਘ ਕੈਰੋਂ ਗੁਰਦੁਆਰਾ ਝਾੜ ਸਾਹਿਬ, ਬਾਬਾ ਦਲੇਰ ਸਿੰਘ ਗੁਰਦੁਆਰਾ ਫਲਾਹੀ ਸਾਹਿਬ, ਬਾਬਾ ਗੁਰਬਚਨ ਸਿੰਘ ਸੰਪਰਦਾਇ ਬਾਬਾ ਬਿਧੀ ਚੰਦ ਜੀ, ਬਾਬਾ ਸਤਿੰਦਰ ਸਿੰਘ ਬਥਵਾਲੇ ਵਾਲੇ, ਬਾਬਾ ਹਰੀ ਸਿੰਘ ਨਿਹੰਗ ਸਿੰਘ ਫਲਾਹੀ ਸਾਹਿਬ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ ਵਾਲੇ, ਬਾਬਾ ਦਮੋਦਰ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਵਾਲਿਆਂ ਤੋਂ ਇਲਾਵਾ ਰਾਜਨੀਤਿਕ ਆਗੂਆਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸ਼ੀ, ਵਿਧਾਇਕ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਰਮਨਦੀਪ ਸਿੰਘ ਸੰਧੂ, ਅੰਮਿ੍ਤਪਾਲ ਸਿੰਘ ਕਲੇਰ, ਜਸਪ੍ਰੀਤ ਸਿੰਘ ਰਾਣਾ ਨੇ ਹਾਜ਼ਰੀ ਭਰੀ | ਜੇਤੂ ਟੀਮ ਨੂੰ ਬਿਕਰਮ ਸਿੰਘ ਮਜੀਠੀਆ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ 1,50,000 ਦਾ ਨਕਦ ਇਨਾਮ ਦਿੱਤਾ | ਦੂਸਰਾ ਇਨਾਮ 1,25,000 ਦਾ ਮਾਛੀਵਾੜਾ ਕਬੱਡੀ ਕਲੱਬ ਨੂੰ ਦਿੱਤਾ ਗਿਆ | ਇਸ ਕਬੱਡੀ ਕੱਪ ਅੰਦਰ ਮਾਝਾ ਸਟੱਡ ਫਾਰਮ ਪਰਮਿੰਦਰ ਸਿੰਘ ਪੰਮਾ ਵਲੋਂ ਆਪਣੇ ਨਾਮੀ ਘੋੜਿਆਂ ਦਾ ਮੈਦਾਨ 'ਚ ਪ੍ਰਦਰਸ਼ਨ ਕੀਤਾ | ਰੈਫਰੀ ਦੀ ਭੂਮਿਕਾ ਹਰਜੀਤ ਸਿੰਘ ਮੱਲ੍ਹੀ ਤੇ ਪਰਮਜੀਤ ਸਿੰਘ ਟਿੱਬਾ ਅਤੇ ਕੁਮੈਂਟਰੀ ਦੀ ਭੂਮਿਕਾ ਅਮਰੀਕ ਸਿੰਘ ਖੋਸਾ ਤੇ ਵਿਸ਼ਾਲ ਸਿੰਘ ਦੁੱਧਾਰਾਏ ਨੇ ਨਿਭਾਈ | ਬਾਬਾ ਅਮਰੀਕ ਸਿੰਘ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਆਈਆਂ ਸ਼ਖਸੀਅਤਾਂ ਅਤੇ ਖਿਡਾਰੀਆਂ ਦਾ ਦਿਲ ਦੀਆਂ ਗਹਿਰਾਇਆਂ ਤੋਂ ਧੰਨਵਾਦ ਕੀਤਾ |