ਹਰਚੋਵਾਲ, 13 ਅਪ੍ਰੈਲ (ਢਿਲੋਂ, ਭਾਮ)-ਹਰਚੋਵਾਲ ਅੱਡੇ ਤੋਂ ਗੁਰਦਾਸਪੁਰ ਰੋਡ ਉੱਪਰ ਪਏ ਵੱਡੇ-ਵੱਡੇ ਟੋਇਆ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ ਪਰ ਅਫ਼ਸੋਸ ਕੇ ਸੜਕ ਮਹਿਕਮੇ ਦੇ ਕਰਮਚਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ | ਇਸ ਪ੍ਰਤੀ ਬਾਬਾ ਦਲਬੀਰ ਸਿੰਘ, ਭਾਈ ਜਗਤਾਰ ਸਿੰਘ ਖਾਲਸਾ, ਭਾਈ ਸੁਖਬੀਰ ਸਿੰਘ, ਸਰਪੰਚ ਹਰਭੇਜ ਸਿੰਘ ਭਾਮ, ਸੂਬਾ ਸਿੰਘ ਭਾਮ ਤੇ ਗੁਰਮੁੱਖ ਸਿੰਘ ਕਾਲਾ ਨੇ ਦੱਸਿਆ ਕਿ ਮੁੱਖ ਰੋਡ ਉੱਪਰ ਬਹੁਤ ਵੱਡੇ-ਵੱਡੇ ਖੱਡੇ ਪਏ ਹੋਏ ਹਨ ਜਿਸ ਕਾਰਨ ਭਾਰੀ ਵਹੀਕਲ ਜਦੋਂ ਟੋਇਆਂ ਵਿਚ ਵੱਜਦੇ ਹਨ ਜਾਂ ਤਾਂ ਉਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਇਕ-ਦੂਸਰੇ ਵਿਚ ਜਾ ਵੱਜਦੇ ਹਨ, ਜਿਸ ਨਾਲ ਹਾਦਸੇ ਹੁੰਦੇ ਹਨ | ਦੂਜੇ ਪਾਸੇ ਇਸ ਮੱੁਖ ਰੋਡ ਦੇ ਨੇੜੇ ਹੀ ਇਕ ਛੱਪੜ ਹੈ ਜਿਸ ਵਿਚ ਬਹੁਤ ਸਾਰਾ ਪਾਣੀ ਭਰਿਆ ਹੋਇਆ ਹੈ | ਉਹ ਪਾਣੀ ਸੜਕ ਦੇ ਉੱਤੇ ਵੀ ਆ ਜਾਂਦਾ ਹੈ ਜਿਸ ਕਾਰਨ ਸੜਕ ਬਾਰ-ਬਾਰ ਉਥੋਂ ਹੀ ਟੁੱਟ ਜਾਂਦੀ ਹੈ | ਉਸ ਦੀ ਨਾ ਤਾਂ ਮਹਿਕਮੇ ਵਲੋਂ ਸਫ਼ਾਈ ਕੀਤੀ ਗਈ ਹੈ ਤੇ ਨਾ ਹੀ ਉਸ ਦੀ ਖੁਦਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਉਹ ਛੱਪੜ ਸੜਕ ਦੇ ਨਾਲ ਹੀ ਮਿਲਿਆ ਹੋਇਆ ਹੈ | ਛੱਪੜ ਦੇ ਦੁਆਲੇ ਕੋਈ ਵੀ ਚਾਰਦਿਵਾਰੀ ਨਹੀਂ ਹੈ | ਕਿਸੇ ਨਾ ਕਿਸੇ ਦਿਨ ਕੋਈ ਵਹੀਕਲ ਬੇਕਾਬੂ ਹੋ ਕੇ ਛੱਪੜ ਵਿਚ ਜ਼ਰੂਰ ਵੜ ਜਾਵੇਗਾ ਤੇ ਭਾਰੀ ਨੁਕਸਾਨ ਹੋਵੇਗਾ | ਉਨ੍ਹਾਂ ਨੇ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਨੂੰ ਪੂਰਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ