ਬਟਾਲਾ, 13 ਅਪ੍ਰੈਲ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਖਹਿਰਾ ਕਲਾਂ 'ਚ ਆਪ ਦੀ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਤੇ ਮਨਦੀਪ ਕੌਰ ਪੰਨੂੰ ਦੀ ਅਗਵਾਈ 'ਚ ਹੋਏ ਇਕੱਠ ਦੌਰਾਨ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਪਤਨੀ ਸੀਨੀਅਰ ਆਪ ਆਗੂ ਗੁਰਪ੍ਰੀਤ ਕੌਰ ਪੰਨੂੰ ਨੇ ਮਾਨ ਸਰਕਾਰ ਵਲੋਂ 4 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਅਹਿਮ ਵਿਕਾਸ ਕਾਰਜਾਂ ਤੇ ਸਰਕਾਰ ਦੀ ਲੋਕਹਿਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਗੁਰਪ੍ਰੀਤ ਕੌਰ ਪੰਨੂੰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਚਾਰ ਸਾਲਾਂ 'ਚ ਪੰਜਾਬ ਦੀ ਜਨਤਾ ਲਈ ਅਹਿਮ ਕੰਮ ਕੀਤੇ ਹਨ | ਆਮ ਆਦਮੀ ਪਾਰਟੀ ਅਜਿਹੀ ਪਹਿਲੀ ਪਾਰਟੀ ਹੈ ਜਿਸ ਨੇ ਸਾਰੀਆਂ ਗਰੰਟੀਆਂ ਜਿਵੇਂ ਕਿ ਬਿਜਲੀ 600 ਦੇ ਯੂਨਿਟ ਬਿਜਲੀ ਹਰ ਪਰਿਵਾਰ ਨੂੰ ਦਿੱਤੀ, 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ ਬਣਾਉਣਾ ਤੇ ਹੋਰ ਵੀ ਅਨੇਕਾਂ ਕਾਰਜ ਕਰ ਕੇ ਦੂਜੀਆਂ ਪਾਰਟੀਆਂ ਨੂੰ ਸੋਚਾਂ 'ਚ ਪਾ ਦਿੱਤਾ ਹੈ | ਉਪਰੰਤ ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਨੇ ਵੀ ਆਮ ਆਦਮੀ ਪਾਰਟੀ ਦੇ ਸਿੱਖਿਆ ਤੇ ਸਿਹਤ ਖੇਤਰਾਂ 'ਚ ਕੀਤੇ ਅਹਿਮ ਪਹਿਲੂਆਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 1500 ਰੁਪਏ ਦਾ ਐਲਾਨ ਕਰ ਕੇ ਵੱਡੀ ਖੁਸ਼ੀ ਪ੍ਰਦਾਨ ਕੀਤੀ ਹੈ | ਇਸ ਮੌਕੇ ਗੁਰਪ੍ਰੀਤ ਪੰਨੂੰ ਵਲੋਂ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਦਾ ਜਲਦ ਨਿਪਟਾਰਾ ਕਰਨ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਗੁਰਮੇਜ ਸਿੰਘ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਮਨਜੀਤ ਕੌਰ, ਲਖਵਿੰਦਰ ਕੌਰ, ਅਮਰਜੀਤ ਕੌਰ, ਪਿੰਕੀ, ਕੁਲਵਿੰਦਰ ਕੌਰ, ਸੁਖਜਿੰਦਰ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਗੁਰਪਿੰਦਰ ਕੌਰ, ਪ੍ਰਕਾਸ਼ ਵੰਤੀ ਆਦਿ ਹਾਜ਼ਰ ਰਹੇ |