ਜੌੜਾ ਛੱਤਰਾਂ, 13 ਅਪ੍ਰੈਲ (ਪਰਮਜੀਤ ਸਿੰਘ ਘੁੰਮਣ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਵਿਸਾਖੀ ਦਾ ਪਾਵਨ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ | ਵਿਦਿਆਰਥੀ ਪਾਹਲਚੀਤ ਸਿੰਘ ਅਤੇ ਅੰਸਦੀਪ ਸਿੰਘ ਨੇ 'ਜੁਝਾਰੂ ਖ਼ਾਲਸਾ' ਕਵੀਸ਼ਰੀ ਪੇਸ਼ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ | ਇਸ ਤੋਂ ਇਲਾਵਾ ਗੁਰਲੀਨ ਕੌਰ, ਹਰਗੁਨਪ੍ਰੀਤ, ਰਮਨਜੋਤ ਕੌਰ, ਮਨਸ਼ੀਸ ਕੌਰ ਤੇ ਸਾਹਿਬਜੋਤ ਵਲੋਂ ਸ਼ਬਦ ਗਾਇਣ ਕੀਤਾ ਗਿਆ | ਵਿਦਿਆਰਥਣਾਂ ਨਵਨੀਤ ਕੌਰ ਤੇ ਸੁਨੀਤ ਕੌਰ ਨੇ ਵਿਸਾਖੀ ਸੰਬੰਧੀ ਕਵਿਤਾਵਾਂ ਪੇਸ਼ ਕਰਦਿਆਂ ਸਭ ਦਾ ਮਨ ਮੋਹ ਲਿਆ | ਇਸ ਮੌਕੇ ਧਾਰਮਿਕ ਸਿੱਖਿਆ ਦੇ ਅਧਿਆਪਕ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਵਲੋਂ ਵੀ ਵਿਸਾਖੀ ਨਾਲ ਸੰਬੰਧਿਤ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ | ਸਕੂਲ ਚੇਅਰਮੈਨ ਸਰਦੂਲ ਸਿੰਘ ਤੇ ਡਾਇਰੈਕਟਰ ਕੁਲਜੀਤ ਸਿੰਘ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਸਮਾਗਮ ਵਿਚ ਵਾਇਸ ਪਿ੍ੰਸੀਪਲ ਰਾਜਬੀਰ ਕੌਰ, ਕੋਆਰਡੀਨੇਟਰ ਜਗਜੀਤ ਕੌਰ, ਮੈਡਮ ਨਾਨਕੀ, ਪਰਵੀਨਾ, ਪਵਨਦੀਪ ਕੌਰ, ਦਲਬੀਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |