ਨੌਸ਼ਹਿਰਾ ਮੱਝਾ ਸਿੰਘ, 16 ਅਪ੍ਰੈਲ (ਰਵੀ ਭਗਤ)- ਸਥਾਨਕ ਨਿਊ ਕੈਂਬਿ੍ਜ਼ ਇੰਟਰਨੈਸਨਲ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਸੀ.ਬੀ.ਐਸ.ਈ. ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਡਾਇਰੈਕਟਰ ਗੁਰਲਾਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਦੀਆਪ੍ਰੀਤ ਕੌਰ 95.8 ਫੀਸਦੀ, ਬੱਬਲਪ੍ਰੀਤ ਕੌਰ 87.2 ਫੀਸਦੀ, ਪ੍ਰਭਜੋਤ ਕੌਰ 85 ਫੀਸਦੀ, ਨਿਰਮਾਨ ਸਿੰਘ 84 ਫੀਸਦੀ, ਭਵਨੂਰ ਕੌਰ 82 ਫੀਸਦੀ, ਗੁਰਤੇਜ ਸਿੰਘ 80 ਫੀਸਦੀ, ਤਰਨਪ੍ਰੀਤ ਕੌਰ 77 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਦੌਰਾਨ ਸਕੂਲ ਪਿ੍ੰਸੀਪਲ ਮਨਦੀਪ ਕੌਰ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ |