09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਨਦੀਪ ਸਿੰਘ ਰੰਗੜ ਨੰਗਲ ਵਲੋਂ ਰਾਮਪੁਰ ਤਲਵਾੜਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਹਰਗੋਬਿੰਦਪੁਰ, 16 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਨਜ਼ਦੀਕੀ ਪਿੰਡ ਰਾਮਪੁਰ ਤਲਵਾੜਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਸ: ਸਤਨਾਮ ਸਿੰਘ ਤੇ ਮੁਖਤਾਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਸ: ਮਨਦੀਪ ਸਿੰਘ ਨੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਘਰ-ਘਰ ਜਾ ਕੇ ਪਾਰਟੀ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਹੁਣ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂੰ, ਕਿਸਾਨ ਸੈੱਲ ਪ੍ਰਧਾਨ ਬਚਿੱਤਰ ਸਿੰਘ ਜਾਲੀਆਂ, ਐੱਮ.ਸੀ. ਤਰਸੇਮ ਸਿੰਘ, ਐੱਮ.ਸੀ. ਰਤਨ ਸਿੰਘ, ਐੱਮ.ਸੀ. ਬੋਧਰਾਜ, ਸਾ. ਐੱਮ.ਸੀ. ਮਨਜੀਤ ਸਿੰਘ ਪੀਟਾ, ਕੁਲਵੰਤ ਸਿੰਘ, ਗੁਰਦੀਪ ਸਿੰਘ ਸੈਣੀ, ਸਾ. ਸਰਪੰਚ ਹਰਿੰਦਰ ਸਿੰਘ ਸ਼ੁਕਾਲਾ, ਜਤਿੰਦਰ ਸਿੰਘ ਪੇਜੋਚਕ, ਤਜਿੰਦਰ ਸਿੰਘ ਪੰਨੂੰ ਕਾਕਾ ਚੱਕੀ ਵਾਲਾ, ਮੁਖਤਿਆਰ ਸਿੰਘ ਸੋਨੂੰ ਟੇਲਰ, ਆਕਾਸ਼ ਜੋਤੀ, ਜਰਨੈਲ ਸਿੰਘ, ਸਰਵਣ ਸਿੰਘ, ਚਰਨਜੀਤ ਸਿੰਘ ਮਿੰਟਾ, ਵੱਸਣ ਸਿੰਘ, ਸਤਨਾਮ ਸਿੰਘ, ਸਾਬੀ ਪੀ.ਏ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਪੈਨਸ਼ਰਨਜ਼ ਐਸੋਸੀਏਸ਼ਨ ਬਟਾਲਾ ਦੀ ਹੋਈ ਚੋਣ - ਰੰਧਾਵਾ ਪ੍ਰਧਾਨ ਤੇ ਅਮਰਗੜ੍ਹ ਬਣੇ ਸਕੱਤਰ <br/> ਅਗਲੀ ਖ਼ਬਰ ਨਿਊ ਕੈਂਬਿ੍ਜ਼ ਇੰਟਰਨੈਸ਼ਨਲ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24