ਬਟਾਲਾ, 16 ਅਪ੍ਰੈਲ (ਸਤਿੰਦਰ ਸਿੰਘ)-ਸ਼ਹਿਰੀ ਅਤੇ ਦਿਹਾਤੀ ਮੰਡਲ ਬਟਾਲਾ ਦੀ ਸਾਂਝੀ ਮੀਟਿੰਗ ਕਨਵੀਨਰ ਹਰਜੀਤ ਸਿੰਘ ਟਰਪਈ, ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ (ਪਾਵਰਕਾਮ ਤੇ ਟਰਾਂਸਕੋ) ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਦਲਬੀਰ ਸਿੰਘ ਉਸਾਹਨ ਵਿੱਤ ਸਕੱਤਰ ਪੰਜਾਬ, ਮਨਜੀਤ ਸਿੰਘ ਸਕੱਤਰ ਪੰਜਾਬ, ਸੁਖਵਿੰਦਰ ਸਿੰਘ ਗਿੱਲ ਸਕੱਤਰ ਪੰਜਾਬ ਅਤੇ ਜਸਵਿੰਦਰ ਸਿੰਘ ਗਿੱਲ ਪ੍ਰਧਾਨ ਬਾਰਡਰ ਜ਼ੋਨ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਕਰਮਚਾਰੀਆਂ ਦੀ ਮੰਗਾਂ ਸੰਬੰਧੀ ਵਿਚਾਰਾਂ ਕਰਨ ਉਪਰੰਤ ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਤੇ ਦਿਹਾਤੀ ਮੰਡਲ ਬਟਾਲਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਮੁਖਤਾਰ ਸਿੰਘ ਰੰਧਾਵਾ ਨੂੰ ਪ੍ਰਧਾਨ ਅਤੇ ਸਰਬਜੀਤ ਸਿੰਘ ਰੰਧਾਵਾ ਮੀਤ ਪ੍ਰਧਾਨ, ਸੁਰਜੀਤ ਸਿੰਘ ਅਮਰਗੜ੍ਹ ਸਕੱਤਰ, ਪ੍ਰਗਟ ਸਿੰਘ ਮੀਤ ਪ੍ਰਧਾਨ, ਰਾਬਿਨ ਮਸੀਹ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਸ਼ਰਮਾ ਵਿੱਤ ਸਕੱਤਰ ਤੇ ਹਰਦੀਪ ਸਿੰਘ ਸਹਾਇਕ ਸਕੱਤਰ ਚੁਣੇ ਗਏ | ਯੂਨੀਅਨ ਆਗੂਆਂ ਵਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਬੀਰ ਸਿੰਘ ਏ.ਏ.ਓ., ਚੌਧਰੀ ਪਿ੍ਥਵੀ ਰਾਜ, ਮਨਜੀਤ ਸਿੰਘ ਪਾਹੜਾ, ਗੁਰਦੀਪ ਸਿੰਘ ਏ.ਓ., ਅਰਜਨ ਸਿੰਘ ਪਰਮਾਰ ਪ੍ਰਧਾਨ ਸ਼ਹਿਰੀ ਮੰਡਲ ਬਟਾਲਾ, ਸ਼ਿੰਦਰ ਪਾਲ, ਮਨੋਹਰ ਲਾਲ ਜੇ.ਈ., ਜਸਵੰਤ ਰਾਜ, ਕਸ਼ਮੀਰ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ ਤੇ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ |