ਪਠਾਨਕੋਟ, 16 ਅਪ੍ਰੈਲ (ਸੁਮਿਤ)-ਰਵੀ ਸ਼ਰਮਾ ਆਪਣੇ ਪਰਿਵਾਰ ਸਮੇਤ ਖ਼ਾਸ ਤੌਰ 'ਤੇ ਪਠਾਨਕੋਟ ਤੋਂ ਮੁੰਬਈ ਦੇ ਸ਼ਾਂਤੀ ਮਾਰਗ ਸਥਿਤ ਸ਼ਮਸ਼ਾਨਘਾਟ ਪਹੁੰਚੇ, ਜਿੱਥੇ ਉਨ੍ਹਾਂ ਨੇ ਆਸ਼ਾ ਭੋਸਲੇ ਦੇ ਅੰਤਿਮ ਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਭਗਵਾਨ ਅੱਗੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ | ਰਵੀ ਪ੍ਰਕਾਸ਼ ਸ਼ਰਮਾ, ਜੋ ਪਠਾਨਕੋਟ ਗਰੁੱਪ ਆਫ਼ ਪਰਫਾਰਮਿੰਗ ਆਰਟਸ (ਪੀ.ਜੀ.ਪੀ.) ਦੇ ਕੋ-ਫਾਊਾਡਰ ਹਨ, ਨੇ ਕਿਹਾ ਕਿ ਇਕ ਕਲਾਕਾਰ ਵਜੋਂ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਆਸ਼ਾ ਭੋਸਲੇ ਦਾ ਹਿੰਦੀ ਸੰਗੀਤ ਜਗਤ ਵਿਚ ਯੋਗਦਾਨ ਸਦਾ ਲਈ ਅਮਰ ਰਹੇਗਾ ਅਤੇ ਉਨ੍ਹਾਂ ਦੇ ਜਾਣ ਨਾਲ ਸੰਗੀਤ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ | ਰਵੀ ਸ਼ਰਮਾ ਨੇ ਆਪਣੇ ਕਰੀਅਰ ਵਿਚ 'ਸ਼ਾਰਟਕੱਟ' ਵੈਬ ਸੀਰੀਜ਼ ਵਿਚ ਖਲਨਾਇਕ ਦੀ ਭੂਮਿਕਾ ਨਿਭਾਅ ਕੇ ਪਹਿਚਾਣ ਬਣਾਈ ਹੈ | ਉਨ੍ਹਾਂ ਕਿਹਾ ਕਿ ਆਸ਼ਾ ਜੀ ਦੀ ਆਵਾਜ਼ ਅਤੇ ਉਨ੍ਹਾਂ ਦੇ ਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ | ਉਨ੍ਹਾਂ ਨੇ ਅੱਗੇ ਕਿਹਾ ਕਿ ਆਸ਼ਾ ਭੋਸਲੇ ਵਰਗੀ ਮਹਾਨ ਕਲਾਕਾਰ ਸਦੀਆਂ ਵਿਚ ਇਕ ਵਾਰ ਜਨਮ ਲੈਂਦੀ ਹੈ ਅਤੇ ਉਨ੍ਹਾਂ ਦਾ ਸੰਗੀਤ ਹਮੇਸ਼ਾ ਜੀਵੰਤ ਰਹੇਗਾ |