ਪਠਾਨਕੋਟ, 16 ਅਪ੍ਰੈਲ (ਸੰਧੂ)- ਐਸ.ਐਮ.ਡੀ.ਆਰ.ਡੀ ਕਾਲਜ ਦੇ ਐਮ.ਐਸ.ਸੀ. (ਕੈਮਿਸਟਰੀ) ਸਮੈਸਟਰ 3 ਦੇ ਨਤੀਜੇ ਪ੍ਰਭਾਵਸ਼ਾਲੀ ਰਹੇ | ਪਿ੍ੰਸੀਪਲ ਜੀ.ਐਸ. ਰਾਠੌਰ ਨੇ ਦੱਸਿਆ ਕਿ ਵਿਦਿਆਰਥਣ ਅਮਨਪ੍ਰੀਤ ਕੌਰ ਨੇ 8.77 ਦੇ ਐਸ.ਜੀ.ਪੀ.ਏ ਨਾਲ ਜ਼ਿਲ੍ਹੇ ਅਤੇ ਕਾਲਜ ਵਿਚ ਪਹਿਲਾ ਤੇ ਯੂਨੀਵਰਸਿਟੀ ਵਿਚ ਸੱਤਵਾਂ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਹਰਸ਼ਦੀਪ ਕੌਰ ਨੇ 8.46 ਨਾਲ ਕਾਲਜ ਵਿਚ ਦੂਜਾ ਤੇ ਯੂਨੀਵਰਸਿਟੀ ਵਿਚ ਅੱਠਵਾਂ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣ ਤਮੰਨਾ ਨੇ 7.54 ਐਸ.ਜੀ.ਪੀ.ਏ ਨਾਲ ਜ਼ਿਲ੍ਹੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਇਰੈਕਟਰ ਪ੍ਰੋਫੈਸਰ ਜੇ.ਸੀ. ਕਟੋਚ ਅਤੇ ਪਿ੍ੰਸੀਪਲ ਜੀ.ਐਸ. ਰਾਠੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ 'ਤੇ ਮਾਣ ਹੈ | ਕਾਲਜ ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਕਾਲਜ ਵਿਚ ਐਮ.ਐਸ.ਸੀ. ਕੈਮਿਸਟਰੀ ਵਿਭਾਗ ਵਿਚ ਜੈਵਿਕ, ਅਜੈਵਿਕ ਤੇ ਭੌਤਿਕ ਰਸਾਇਣ ਵਿਗਿਆਨ ਲਈ ਵੱਖਰੀਆਂ ਯੂਨੀਵਰਸਿਟੀ ਪੱਧਰ ਦੀਆਂ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਹਨ ਜਾਂ ਲਾਇਬ੍ਰੇਰੀ ਵਿਚ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਕੈਮਿਸਟਰੀ ਕਿਤਾਬਾਂ ਉਪਲਬਧ ਹਨ | ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ: ਗੁਰਪ੍ਰੀਤ ਕੌਰ (ਐੱਚ.ਓ.ਡੀ.), ਪ੍ਰੋ: ਅਨੀਤਾ ਸ਼ਰਮਾ, ਡਾ: ਸੰਦੀਪ ਸ਼ਰਮਾ, ਡਾ: ਸ਼ਿਵੇਂਦਰ ਸੈਣੀ, ਪ੍ਰੋ: ਸ਼ੁਭਮ ਲਤਾ, ਪ੍ਰੋ: ਰਾਜੇਸ਼ਵਰ ਸਿੰਘ ਪਠਾਨੀਆ ਆਦਿ ਮੌਜੂਦ ਸਨ |