07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡੀ.ਪੀ.ਐਸ. ਝਾਖੋ ਲਾਹੜੀ ਦੀ ਵਿਦਿਆਰਥਣ ਅਸ਼ਨੂਰ ਕੌਰ ਨੇ ਦੂਜਾ ਸਥਾਨ ਕੀਤਾ ਹਾਸਲ

Ad Position 21
No active advertisement
ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੁਮਿਤ)- ਵਿਸਾਖੀ ਮੇਲੇ ਮੌਕੇ ਨਿਟਜ਼ ਡਾਂਸ ਸਟੂਡੀਓ ਵਲੋਂ ਰੰਗਾਰੰਗ ਪ੍ਰੋਗਰਾਮ ਨਿੱਜੀ ਮਾਲ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਇਲਾਕੇ ਦੇ ਕਈ ਹੁਨਰਮੰਦ ਬੱਚਿਆਂ ਤੇ ਨੌਜਵਾਨਾਂ ਨੇ ਆਪਣੀ ਨਿ੍ਤ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੇ ਜੱਜ ਵਜੋਂ ਮਿਸ਼ਚੀ ਚਾਵਲਾ ਤੇ ਆਸ਼ਾ ਭਗਤ ਮੌਜੂਦ ਰਹੇ ਜਿਨ੍ਹਾਂ ਨੇ ਭਾਗ ਲੈਣ ਵਾਲਿਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ | ਡਾਂਸ ਮੁਕਾਬਲੇ ਵਿਚ ਕਾਫੀ ਤਿੱਖੀ ਟੱਕਰ ਵੇਖਣ ਨੂੰ ਮਿਲੀ | ਇਸ ਦੌਰਾਨ ਡੀ.ਪੀ.ਐਸ. ਝਾਖੋ ਲਾਹੜੀ ਸਕੂਲ ਦੀ ਵਿਦਿਆਰਥਣ ਬੇਬੀ ਅਸ਼ਨੂਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਤੇ ਦੂਜਾ ਸਥਾਨ ਹਾਸਲ ਕੀਤਾ | ਅੰਤ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰੈਜੀਟੇਸ਼ਨ ਪਬਲਿਕ ਸਕੂਲ ਜੁਗਿਆਲ ਦਾ 10ਵੀਂ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਐਮ.ਐਸ.ਸੀ. ਕੈਮਿਸਟਰੀ ਦੀ ਅਮਨਪ੍ਰੀਤ ਕੌਰ ਯੂਨੀਵਰਸਿਟੀ 'ਚੋਂ ਸੱਤਵੇਂ ਤੇ ਹਰਸ਼ਦੀਪ ਕੌਰ ਅੱਠਵਾਂ ਸਥਾਨ 'ਤੇ ਰਹੀਆਂ <br...
Ad Position 24