ਸ਼ਾਹਪੁਰ ਕੰਢੀ, 16 ਅਪ੍ਰੈਲ (ਰਣਜੀਤ ਸਿੰਘ)-ਸੀ.ਬੀ.ਐਸ.ਈ. ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ ਜਿਸ ਵਿਚ ਪ੍ਰੈਜੀਟੇਸ਼ਨ ਪਬਲਿਕ ਸਕੂਲ ਜੁਗਿਆਲ ਦਾ ਨਤੀਜਾ ਸੌ ਫੀਸਦੀ ਰਿਹਾ ਜਿਸ ਦੀ ਜਾਣਕਾਰੀ ਦਿੰਦੇ ਹੋਏ ਚੇਅਰਪਰਸਨ ਰੇਨੂੰ ਸ਼ਰਮਾ ਪ੍ਰਧਾਨ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਸਕੂਲ ਦੇ ਵਿਦਿਆਰਥੀ ਆਰੀਅਨ ਮਹਾਜਨ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਦੀਪਕ ਨੇ 88.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਮਹਿਕ ਨੇ 84.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਹੋਣਹਾਰ ਵਿਦਿਆਰਥੀਆਂ ਨੰੂ ਤਗਮੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੌਰ, ਵਾਈਸ ਚੇਅਰਪਰਸਨ ਨਵਿਦੱਤਾ ਸੰਧੂ, ਰਜਨੀ ਵਾਲੀਆ, ਏਕਤਾ, ਸੋਨੀਆ ਕਾਟਲ, ਰਸਮੀ, ਭਾਵਨਾ, ਕੁਮਾਰ ਸ਼ਾਨੂ, ਸੋਨਾਲੀ, ਟੀਨਾ, ਸ਼ਾਖਸੀ, ਨਰਿੰਦਰ ਸਿੰਘ, ਬਬੀਤਾ ਅਤੇ ਪੂਜਾ ਆਦਿ ਹਾਜ਼ਰ ਸਨ |