ਪਠਾਨਕੋਟ, 16 ਅਪ੍ਰੈਲ (ਸੁਮਿਤ)- ਪਠਾਨਕੋਟ ਦੇ ਡਲਹੌਜ਼ੀ ਰੋਡ 'ਤੇ ਖੁੱਲੇ੍ਹ ਮਹਾਜਨ ਮੈਡੀਸਿਟੀ ਹਸਪਤਾਲ ਵਿਚ ਇਕ ਵਾਰ ਫਿਰ ਆਧੁਨਿਕ ਚਿਕਿਤਸਾ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਨੇ 6 ਸਾਲ ਦੀ ਬੱਚੀ ਦਾ ਅਪੈਂਡਿਕਸ ਅਤੇ ਪਿੱਤੇ ਦੀ ਪੱਥਰੀ ਦਾ ਲੈਪ੍ਰੋਸਕੋਪਿਕ ਓਪਰੇਸ਼ਨ ਕਰਕੇ ਉਸ ਦੀ ਜਾਨ ਬਚਾਈ ਹੈ | ਚੰਬਾ ਦੇ ਰਹਿਣ ਵਾਲੇ ਵਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਉਸ ਦੀ 6 ਸਾਲ ਦੀ ਬੱਚੀ ਵਾਨਿਆ ਨੂੰ ਕਈ ਮਹੀਨਿਆਂ ਤੋਂ ਪੇਟ ਵਿਚ ਦਰਦ ਸੀ | ਆਸ-ਪਾਸ ਦੇ ਡਾਕਟਰਾਂ ਨੂੰ ਦਿਖਾਉਣ ਦੇ ਬਾਵਜੂਦ ਵੀ ਉਸ ਦੀ ਬਿਮਾਰੀ ਬਾਰੇ ਪਤਾ ਨਹੀਂ ਲੱਗ ਸਕਿਆ | ਕਿਸੇ ਦੀ ਸਲਾਹ 'ਤੇ ਜਦੋਂ ਉਹ ਪਠਾਨਕੋਟ ਦੇ ਮਹਾਜਨ ਮੈਡੀਸਿਟੀ ਹਸਪਤਾਲ ਪਹੁੰਚੇ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਅਪੈਂਡਿਕਸ ਦੀ ਸਮੱਸਿਆ ਹੈ ਅਤੇ ਪਿੱਤੇ ਵਿਚ ਪੱਥਰੀ ਵੀ ਹੈ | ਹਸਪਤਾਲ ਦੇ ਸੰਚਾਲਕ ਤੇ ਕਿ੍ਟਿਕਲ ਪੇਨ ਸਪੈਸ਼ਲਿਸਟ ਡਾ: ਮੋਹਿਤ ਮਹਾਜਨ ਨਾਲ ਸਲਾਹ ਕਰਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਦਾ ਓਪਰੇਸ਼ਨ ਕਰਵਾਇਆ ਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ | ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਮਹਾਜਨ ਮੈਡੀਸਿਟੀ ਦੀ ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿਚ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਛੋਟੇ ਬੱਚਿਆਂ ਦੀ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ | ਨਾਲ ਹੀ ਉਨ੍ਹਾਂ ਦੱਸਿਆ ਕਿ ਇੱਥੇ ਛਾਤੀ ਤੇ ਹੱਡੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਇਲਾਜ ਉਪਲੱਬਧ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਐਸੇ ਗੰਭੀਰ ਮਾਮਲਿਆਂ ਲਈ ਲੋਕਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਪਠਾਨਕੋਟ ਵਿਚ ਹੀ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਉਪਲੱਬਧ ਹਨ |