ਪਠਾਨਕੋਟ, 16 ਅਪ੍ਰੈਲ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦਿਆਂ 10ਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਸਾਲ 2006 ਵਿਚ ਸਥਾਪਿਤ ਇਸ ਸੰਸਥਾ ਨੇ ਆਪਣੇ 20 ਸਾਲਾਂ ਦੀ ਉਤਕਿ੍ਸ਼ਟਤਾ ਦੇ ਮੌਕੇ ਵਿਸ਼ੇਸ਼ ਸਫਲਤਾ ਦਰਜ ਕੀਤੀ ਜਿਸ ਵਿਚ 30 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਖ਼ੁਸ਼ੀ ਦੇ ਮੌਕੇ ਮਿਹਨਤੀ ਵਿਦਿਆਰਥੀਆਂ ਨੂੰ ਮਿਠਾਈਆਂ ਵੰਡ ਕੇ ਖ਼ੁਸ਼ੀ ਮਨਾਈ ਗਈ, ਜਿਸ ਨਾਲ ਸਕੂਲ ਵਿਚ ਤਿਉਹਾਰ ਵਰਗਾ ਮਾਹੌਲ ਬਣ ਗਿਆ | ਪ੍ਰਗੁਨ ਸ਼ਰਮਾ ਨੇ 99 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਬਾਅਦ ਪ੍ਰਗਿਆਨ ਪ੍ਰਤੀਕ ਅਤੇ ਸ਼ਗੁਨ ਉਪਾਧਿਆਇ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਸੀਮ ਮੁਮਤਾਜ਼ ਮਿਰਜ਼ਾ ਨੇ 96.4 ਫੀਸਦੀ, ਗਿਆਨ ਸਤੁਤੀ ਨੇ 96 ਫੀਸਦੀ ਅਤੇ ਆਸਥਾ ਯਾਦਵ ਨੇ 95.4 ਫੀਸਦੀ ਅੰਕ ਹਾਸਲ ਕੀਤੇ | ਰੁਦ੍ਰਾਂਸ਼ ਸਿੰਘ ਨੇ 94.2 ਫੀਸਦੀ, ਅੰਸ਼ਿਕਾ ਠਾਕੁਰ ਨੇ 94 ਫੀਸਦੀ, ਸੌਮਿਲੀ ਕੁੰਡੂ ਤੇ ਨੇਹਨ ਨੇ 93.2 ਫੀਸਦੀ ਅੰਕ ਪ੍ਰਾਪਤ ਕੀਤੇ | ਸਵਾਸਤਿਕਾ ਨੇ 93 ਫੀਸਦੀ, ਗੌਰਵ ਭਗਤ, ਮੁਹੰਮਦ ਫੈਜ਼ਾਨ ਅਤੇ ਸੰਯਮ ਦੱਤਾ ਨੇ 92.2 ਫੀਸਦੀ ਅੰਕ ਹਾਸਲ ਕੀਤੇ | ਵਿਸ਼ੰਭਰ ਧਵਨ ਨੇ 91.2 ਫੀਸਦੀ, ਜਦ ਕਿ ਨਿਹਾਰਕਾ ਸ਼ਰਮਾ, ਉੱਜਵਲ ਸਿੰਘ ਤੇ ਸ਼ੌਰਿਆ ਠਾਕੁਰ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ | ਵਰੁਣ ਬਾਲੀ ਨੇ 90.4 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਗਰਗੀ ਰਾਜਪੂਤ, ਪਿ੍ਯਾਨ ਧਨਖੜ ਤੇ ਆਰਯਨ ਠਾਕੁਰ ਨੇ 90.2 ਫੀਸਦੀ ਅੰਕ ਹਾਸਲ ਕੀਤੇ | ਮੁਸਕਾਨ, ਅਰਨਵ ਜਸਰੋਟੀਆ, ਸਕਸ਼ਮ ਰੰਧਾਵਾਲ, ਆਸ਼ੀਸ਼ ਵਤਸ, ਉਮੰਗ ਸ਼ਰਮਾ, ਰਯਾਂਸ਼ ਪ੍ਰਤਾਪ ਸਿੰਘ ਤੇ ਕੁਸ਼ੇਸ਼ ਖਜੂਰੀਆ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਯੋਗਦਾਨ ਪਾਇਆ | ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ 80 ਫੀਸਦੀ ਤੋਂ 90 ਫੀਸਦੀ ਦਰਮਿਆਨ ਅੰਕ ਪ੍ਰਾਪਤ ਕਰਕੇ ਕੁੱਲ ਨਤੀਜੇ ਨੂੰ ਹੋਰ ਮਜ਼ਬੂਤ ਬਣਾਇਆ | ਸਕੂਲ ਦੇ ਨਿਰਦੇਸ਼ਕ ਸਨੀ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਖ਼ੁਸ਼ੀ ਜ਼ਾਹਿਰ ਕੀਤੀ |