06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗ੍ਰੀਨਲੈਂਡ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

Ad Position 21
No active advertisement
ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ 100 ਫੀਸਦੀ ਪਾਸ ਨਤੀਜਾ ਪ੍ਰਾਪਤ ਕੀਤਾ | ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਸਕੂਲ ਅਤੇ ਉਨ੍ਹਾਂ ਦੇ ਮਾਪਿਆਂ ਦਾ ਮਾਣ ਵਧਾਇਆ | ਚੇਅਰਮੈਨ ਰਣਵੀਰ ਸਿੰਘ, ਸਕੱਤਰ ਕਮਲਜੀਤ ਸਿੰਘ ਤੇ ਪਿ੍ੰਸੀਪਲ ਅਨੁਮੀਤ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਆਯੂਸ਼ੀ ਨੇ 96 ਫੀਸਦੀ, ਆਰੁਸ਼ੀ 93.4 ਫੀਸਦੀ, ਸੌਮਿਆ ਨੇ 91.8 ਫੀਸਦੀ, ਸਾਇਨਾ ਨੇ 91.2 ਫੀਸਦੀ, ਸਵਾਂਸ਼ੀ ਨੇ 91 ਫੀਸਦੀ, ਸੋਨਾਲੀ ਨੇ 90.8 ਫੀਸਦੀ, ਕਿ੍ਤਿਕਾ ਨੇ 89.8 ਫੀਸਦੀ, ਮਨਿਕਾ ਨੇ 89.2 ਫੀਸਦੀ, ਵਰਸ਼ਿਕਾ 88.8 ਫੀਸਦੀ, ਮਹੇਸ਼ਵਰ ਨੇ 87. 4 ਫੀਸਦੀ, ਰਿਤਿਕਾ ਨੇ 88.8 ਫੀਸਦੀ, ਦੀਕਸ਼ੀ ਨੇ 86.4 ਫੀਸਦੀ ਅੰਕ ਪ੍ਰਾਪਤ ਕੀਤੇ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਹਰਜਿੰਦਰ ਸਿੰਘ ਖ਼ਾਲਸਾ ਦਾ ਅੰਤਿਮ ਸਸਕਾਰ ਅੱਜ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਗੋਪਾਲ ਧਾਮ ਗਊਸ਼ਾਲਾ ਲਈ ਸਹਿਯੋਗ ਰਾਸ਼ੀ ਭੇਟ
Ad Position 24