ਬਟਾਲਾ, 17 ਅਪ੍ਰੈਲ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਦਾਣਾ ਮੰਡੀਆਂ ਵਿਚ ਕਣਕ ਦੀ ਖਰੀਦ ਅਤੇ ਪ੍ਰਬੰਧਾਂ ਨੂੰ ਦੇਖਣ ਲਈ ਹੋਰ ਮੰਡੀਆਂ ਸਮੇਤ ਘੁਮਾਣ ਮੰਡੀ ਦਾ ਦੌਰਾ ਕੀਤਾ | ਇਸ ਮੌਕੇ ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਸਬੰਧੀ ਅਵੇਸਲੀ ਹੋਈ ਪਈ ਹੈ, ਮੰਡੀਆਂ ਵਿਚ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹਨ | ਇਕ ਅਪ੍ਰੈਲ ਤੋਂ ਫਸਲ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਪਰੁ 17 ਅਪ੍ਰੈਲ ਤੱਕ ਇਕ ਦਾਣੇ ਦੀ ਵੀ ਕਿਸੇ ਏਜੰਸੀ ਜਾਂ ਸਰਕਾਰ ਨੇ ਖਰੀਦ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਲੱਗੀਆਂ ਹੋਈਆਂ ਹਨ ਤੇ ਮੀਂਹ ਕਿਸ ਸਮੇਂ ਵੀ ਪੈ ਸਕਦਾ ਹੈ, ਜਿਸ ਕਾਰਨ ਕਿਸਾਨ ਦੀ ਫਸਲ ਰੁੜ੍ਹ ਸਕਦੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਦ ਕਿ ਨਮੀ ਵੀ 12 ਆ ਰਹੀ ਹੈ ਪਰ ਸਰਕਾਰ ਕਣਕ ਦੀ ਖਰੀਦ ਵੱਲ ਧਿਆਨ ਨਾ ਦੇ ਕੇ ਰੈਲੀਆਂ ਕਰਨ 'ਚ ਮਸਰੂਫ ਹੋਈ ਪਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਖੱਜਲ ਖੁਆਰੀ ਨਾ ਰੁਕੀ ਤਾਂ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਦਾ ਘਿਰਾਓ ਕਰੇਗਾ ਤੇ ਸਰਕਾਰ ਨੂੰ ਕਿਸਾਨਾਂ ਦੇ ਭਾਰੀ ਰੋੋਸ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਉਨ੍ਹਾਂ ਨਾਲ ਹਰਜਿੰਦਰ ਸਿੰਘ ਜਿੰਦੀ ਸਰਕਲ ਪ੍ਰਧਾਨ ਦਕੋਹਾ, ਗੁਰਮੇਜ ਸਿੰਘ ਸਰਪੰਚ ਮਡਿਆਲਾ, ਸੁਲੱਖਣ ਸਿੰਘ ਬਾਠ ਸਰਕਲ ਪ੍ਰਧਾਨ ਘੁਮਾਣ, ਕੈਪਟਨ ਕੁਲਵਿੰਦਰ ਸਿੰਘ ਊਧਨਵਾਲ, ਗੁਰਪ੍ਰੀਤ ਸਿੰਘ ਗੋਪੀ ਭੋਮਾ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ, ਸੂਬੇਦਾਰ ਗੁਰਨਾਮ ਸਿੰਘ ਮਡਿਆਲਾ, ਅਮਰੀਕ ਸਿੰਘ ਮਡਿਆਲਾ, ਹੀਰਾ ਸ਼ਾਹ ਮਡਿਆਲਾ, ਭੁਪਿੰਦਰ ਸਿੰਘ ਭਗਤੂਪੁਰ, ਸਿਕੰਦਰ ਸਿੰਘ ਭਗਤੂਪੁਰ, ਪ੍ਰਤਾਪ ਸਿੰਘ ਭਗਤੂਪੁਰ, ਸੰਜੋਗਦੀਪ ਸਿੰਘ ਘੁਮਾਣ, ਰਵੀ ਦਕੋਹਾ ਆਦਿ ਹਾਜ਼ਰ ਸਨ |