ਡੇਰਾ ਬਾਬਾ ਨਾਨਕ, 17 ਅਪ੍ਰੈਲ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਵਲੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਰਸਮੀ ਤੌਰ 'ਤੇ ਸ਼ੁਰੂ ਕਰਵਾਈ ਗਈ | ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਦਾ ਆੜ੍ਹਤੀ ਯੂਨੀਅਨ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਲਖਬੀਰ ਸਿੰਘ ਸਮਰਾ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਅੱਜ ਡੇਰਾ ਬਾਬਾ ਨਾਨਕ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦਾਣਾ ਮੰਡੀ ਵਿਖੇ ਪਨਗਰੇਨ ਤੇ ਮਾਰਕਫੈੱਡ ਦੋ ਏਜੰਸੀਆਂ ਵਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ | ਰੰਧਾਵਾ ਨੇ ਦੱਸਿਆ ਕਿ ਅੱਜ ਪਹਿਲੀ ਖਰੀਦ ਪਨਗਰੇਨ ਏਜੰਸੀ ਵਲੋਂ ਕਿਸਾਨ ਬਲਵੰਤ ਸਿੰਘ ਦੀ ਕਣਕ ਖਰੀਦ ਕੇ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ | ਸ: ਰੰਧਾਵਾ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵਲੋਂ ਬਾਰਦਾਨੇ ਤੇ ਲਿਫ਼ਟਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਮੈਂਬਰ ਬਲਾਕ ਸੰਮਤੀ ਬਲਵਿੰਦਰ ਸਿੰਘ ਗੁਰਾਇਆ, ਲਖਬੀਰ ਸਿੰਘ ਸਮਰਾ ਪ੍ਰਧਾਨ ਆੜ੍ਹਤੀ ਯੂਨੀਅਨ, ਸੁਰਿੰਦਰ ਸਿੰਘ ਕਾਹਲੋਂ ਸਕੱਤਰ ਮਾਰਕਿਟ ਕਮੇਟੀ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਵਰਿੰਦਰ ਕੁਮਾਰ, ਇੰਸਪੈਕਟਰ ਕੇਸਵ ਸਿਗਲਾ, ਮੋਹਿਤ ਸ਼ਰਮਾ, ਇੰਸਪੈਕਟਰ ਹਰਸਿਮਰਨ ਕੌਰ, ਮੈਨੇਜਰ ਮਨਜਿੰਦਰ ਕੌਰ, ਲਵਪ੍ਰੀਤ ਸਿੰਘ ਪੀ.ਏ., ਸੁਮਨਦੀਪ ਸਿੰਘ ਲੇਖਾਕਾਰ, ਨੀਰਜ ਕੁਮਾਰ ਮੰਡੀ ਸੁਪਰਵਾਈਜ਼ਰ, ਰਣਜੀਤ ਸਿੰਘ ਮਾਰਕਿਟ ਕਮੇਟੀ, ਆੜ੍ਹਤੀ ਸੱਜਣ ਸਿੰਘ ਖਲੀਲਪੁਰ, ਧਨਰਾਜ ਸਿੰਘ, ਅਮਰੀਕ ਸਿੰਘ, ਗੁਰਪੁਰਬ ਪਾਲ ਸਿੰਘ, ਕੁਲਬੀਰ ਸਿੰਘ, ਅਮਰੀਕ ਸਿੰਘ, ਰਜਿੰਦਰ ਕੁਮਾਰ, ਕੁਲਦੀਪ ਸਿੰਘ ਭਿੱਡਾ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਮੇਤਲਾ ਸਾਰੇ ਆੜ੍ਹਤੀ, ਪ੍ਰਧਾਨ ਰਾਜੇਸ਼ ਕੁਮਾਰ ਬਿੱਟਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਕੌਂਸਲਰ ਸੁਖਜਿੰਦਰ ਸਿੰਘ, ਸਾ. ਕੌਂਸਲਰ ਬਲਦੇਵ ਦਾ ਡਾਇਮੰਡ ਤੇ ਗੁਲਜਾਰ ਮਸੀਹ ਪ੍ਰਧਾਨ ਲੇਬਰ ਯੂਨੀਅਨ ਆਦਿ ਹਾਜ਼ਰ ਸਨ |