ਧਾਰੀਵਾਲ, 17 ਅਪ੍ਰੈਲ (ਜੇਮਸ ਨਾਹਰ)-ਗੁਰੂ ਕਲਗੀਧਰ ਫਾਊਾਡੇਸ਼ਨ (ਧਾਰੀਵਾਲ) ਵਲੋਂ ਕਰਵਾਏ ਗਏ ਸਾਲਾਨਾ 'ਅੰਮਿ੍ਤ ਛਕੋ, ਸਿੰਘ ਸਜੋ' ਗੁਰਮਤਿ ਸਮਾਗਮ ਵਿਚ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਤੇ ਦਸਤਾਰਬੰਦੀ ਵਿਚ ਮੋਹਰੀ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਗੁਰਬਾਣੀ ਕੰਠ ਮੁਕਾਬਲੇ, ਮਿੰਨੀ ਜੂਨੀਅਰ ਗੁਰਸ਼ਬਦਜੋਤ ਸਿੰਘ (ਪ੍ਰੈੱਪ-3) ਨੇ ਤੀਸਰਾ ਸਥਾਨ, ਜੂਨੀਅਰ ਵਰਗ ਵਿਚ ਏਕਮਜੋਤ ਸਿੰਘ (ਪੰਜਵੀਂ ਕਲਾਸ) ਨੇ ਪਹਿਲਾ ਸਥਾਨ, ਸੀਨੀਅਰ ਵਰਗ ਵਿਚ ਅਨਮੋਲਪ੍ਰੀਤ ਸਿੰਘ (7ਵੀਂ ਕਲਾਸ) ਨੇ ਦੂਸਰਾ, ਦਸਤਾਰ ਮੁਕਾਬਲੇ ਵਿਚ ਮਿੰਨੀ ਜੂਨੀਅਰ ਰਣਵੀਰ ਸਿੰਘ (ਚੌਥੀ ਕਲਾਸ) ਨੇ ਪਹਿਲਾ ਤੇ ਅਰਪਨਦੀਪ ਸਿੰਘ (ਚੌਥੀ ਕਲਾਸ) ਨੇ ਤੀਸਰਾ, ਜੂਨੀਅਰ ਵਰਗ ਵਿਚ ਅਭੀਜੋਤ ਸਿੰਘ (7ਵੀਂ ਕਲਾਸ) ਨੇ ਪਹਿਲਾ ਤੇ ਸਹਿਜਪ੍ਰੀਤ ਸਿੰਘ (5ਵੀਂ ਕਲਾਸ) ਨੇ ਦੂਸਰਾ, ਸੀਨੀਅਰ ਵਰਗ ਗੁਰਜੋਤ ਸਿੰਘ (9ਵੀਂ ਕਲਾਸ) ਨੇ ਤੀਸਰਾ ਸਥਾਨ ਹਾਸਲ ਕਰ ਕੇ ਨਕਦ ਇਨਾਮ ਜਿੱਤਿਆ | ਇਸ ਤੋਂ ਇਲਾਵਾ ਨਿਮਰਤਦੀਪ ਸਿੰਘ, ਬਲਨੂਰ ਸਿੰਘ, ਹਰਜਪ ਸਿੰਘ ਤੇ ਸਰਵਨੂਰ ਸਿੰਘ ਨੇ ਵੀ ਦਸਤਾਰ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਜਿੱਤੇ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਜੇਤੂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਵਾਪਸ ਪਰਤਣ 'ਤੇ ਜੇਤੂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ, ਡਾਇਰੈਕਟਰ ਪਿ੍ਤਪਾਲ ਸਿੰਘ ਅਤੇ ਪਿ੍ੰਸੀਪਲ ਸੈਮੂਅਲ ਦਾਸ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ |