11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦੋ ਸਾਲ ਤੋਂ ਡਿਗੀ ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਦੀ ਕੰਧ ਦੀ ਨਹੀਂ ਹੋਈ ਉਸਾਰੀ

Ad Position 21
repet_subhas-goyals [Copy P29]
ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਦੀ ਦੋ ਸਾਲ ਤੋਂ ਡਿੱਗੀ ਕੰਮ ਤੇ ਆਲੇ ਦੁਆਲੇ ਉੱਗੀ ਜੜੀ ਬੂਟੀ | ਤਸਵੀਰਾਂ: ਅਸ਼ੋਕ ਸ਼ਰਮਾ <br/> 18-04-2026
ਗੁਰਦਾਸਪੁਰ, 17 ਅਪ੍ਰੈਲ (ਅਸ਼ੋਕ ਸ਼ਰਮਾ)- ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਪੁਰਾਣਾ ਸ਼ਾਲਾ ਵਿਖੇ ਦੋ ਸਾਲ ਤੋਂ ਕੁਝ ਹਿੱਸੇ ਦੀ ਚਾਰਦੀਵਾਰੀ ਡਿੱਗਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਅਜੇ ਤੱਕ ਇਸ ਕੰਧ ਦੀ ਮੁਰੰਮਤ ਤੱਕ ਨਹੀਂ ਕਰਵਾਈ ਗਈ | ਜਦੋਂ ਕਿ ਹਸਪਤਾਲ ਦੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਮੰਦਾ ਹਾਲ ਹੈ ਤੇ ਘਾਹ ਬੂਟੀ ਤੇ ਗੰਦਗੀ ਦੀ ਭਰਮਾਰ ਦੇਖਣ ਨੰੂ ਮਿਲ ਰਹੀ ਹੈ ਜਿਸ ਨੰੂ ਦੇਖ ਕੇ ਲੱਗਦਾ ਹੈ ਕਿ ਹਸਪਤਾਲ ਖੁਦ ਹੀ ਬਿਮਾਰ ਪਿਆ ਹੈ | ਹਸਪਤਾਲ ਆਏ ਮਰੀਜ਼ਾਂ ਨੇ ਦੱਸਿਆ ਕਿ ਕਈ ਵਾਰ ਐਕਸੀਡੈਂਟ ਦੇ ਕੇਸ ਆਉਂਦੇ ਹਨ ਤੇ ਸਟਾਫ਼ ਦੀ ਘਾਟ ਕਰਕੇ ਲੋਕਾਂ ਨੰੂ ਵਾਪਸ ਬੇਰੰਗ ਪਰਤਣਾ ਪੈਂਦਾ ਹੈ | ਕਈ ਮਰੀਜ਼ ਇਲਾਜ ਪੱਖੋਂ ਜਾਨ ਗੁਆ ਬੈਠਦੇ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਗੰਦਗੀ ਦੀ ਭਰਮਾਰ ਕਰਕੇ ਕੀੜੇ ਮਕੌੜੇ ਦਾਖਲ ਹੋ ਜਾਂਦੇ ਹਨ, ਜਿਸ ਨਾਲ ਸਟਾਫ਼ ਵੀ ਘਬਰਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਹਸਪਤਾਲ ਅੰਦਰ ਪੁਲਿਸ ਵੀ ਤਾਇਨਾਤ ਹੁੰਦੀ ਸੀ ਤੇ ਉਹ ਵੀ ਮਹਿਕਮੇ ਨੇ ਹੁਣ ਹਟਾ ਲਈ ਹੈ ਜਿਸ ਕਰਕੇ ਮਹਿਲਾ ਸਟਾਫ਼ ਲਈ ਮੁਸ਼ਕਿਲਾਂ ਵੱਧ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਧਿਆਨ ਹਿਤ ਹੋਣ ਕਰਕੇ ਵੀ ਕੋਈ ਇਸ ਪਾਸੇ ਧਿਆਨ ਨਹੀਂ ਦਿੰਦਾ ਜਿਸ ਕਰਕੇ ਇਲਾਕੇ ਦੀ ਜਨਤਾ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਖ਼ਫ਼ਾ ਹੈ | ਇਸ ਹਸਪਤਾਲ ਨੰੂ ਬੇਟ ਇਲਾਕੇ ਦੇ ਤਿੰਨ ਦਰਜਨ ਤੋਂ ਵਧੇਰੇ ਪਿੰਡ ਲੱਗਦੇ ਹਨ ਪਰ ਸਟਾਫ਼ ਦੀ ਘਾਟ ਕਰਕੇ ਲੋਕਾਂ ਨੰੂ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਮਿਆਰੀ ਸਹੂਲਤਾਂ ਸਬੰਧੀ ਸਿਹਤ ਮੰਤਰੀ ਪੰਜਾਬ ਨੰੂ ਪੱਤਰ ਵੀ ਲਿਖੇ ਹਨ, ਉਹ ਵੀ ਇਸ ਪਾਸੇ ਸੁਹਿਰਦ ਨਹੀਂ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸਾਲਾ ਜਗਤਪੁਰ ਵਿਖੇ ਬੁਨਿਆਦੀ ਸਹੂਲਤਾਂ ਨੰੂ ਪੂਰਾ ਕਰਨ ਲਈ ਸਿਵਲ ਸਰਜਨ ਨੰੂ ਸਖਤ ਨਿਰਦੇਸ਼ ਦਿੱਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰਾ ਕਾਲਜ ਆਫ਼ ਨਰਸਿੰਗ ਵਿਖੇ ਨਸ਼ੇ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਲੈਕਚਰ ਕਰਵਾਇਆ ਅਗਲੀ ਖ਼ਬਰ ਚੇਅਰਮੈਨ ਬਾਠ ਝੰਗੀ ਨੇ ਕਲਾਨੌਰ ਦਾਣਾ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
Ad Position 24