ਅਲੀਵਾਲ, 17 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)- ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਨੇ ਇਸ ਸਾਲ 10ਵੀਂ ਕਲਾਸ ਦੇ ਸੀ.ਬੀ.ਐੱਸ.ਈ. ਨਤੀਜਿਆਂ ਵਿਚ ਬੇਮਿਸਾਲ ਪ੍ਰਦਰਸ਼ਨ ਕਰ ਕੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਪਹਿਲੀ ਵਾਰ ਸਕੂਲ ਦੇ 8 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਜਿੱਥੇ ਜਸਮੀਤ ਕੌਰ ਨੇ 98 ਫ਼ੀਸਦੀ, ਕਿਰਨਦੀਪ ਕੌਰ ਨੇ 95 ਫ਼ੀਸਦੀ ਅਤੇ ਪਰਨੀਤ ਕੌਰ ਨੇ 94.80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਉੱਥੇ ਹੀ ਮਨਲੀਨ ਨੇ 94.20 ਫ਼ੀਸਦੀ, ਇਸ਼ਮੀਤ ਕੌਰ ਨੇ 93.40 ਫ਼ੀਸਦੀ, ਸਿਮਰਨ ਕੌਰ ਨੇ 91 ਫ਼ੀਸਦੀ, ਮਨਰੂਪ ਕੌਰ ਨੇ 90.80 ਫ਼ੀਸਦੀ ਤੇ ਬਲਜਿੰਦਰ ਕੌਰ ਨੇ 90.40 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਦੀ ਸ਼ਾਨ ਨੂੰ ਹੋਰ ਵੀ ਵਧਾਇਆ | ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਕੂਲ ਦੇ ਐੱਮ.ਡੀ. ਸ: ਗੁਰਵਿੰਦਰ ਸਿੰਘ ਪੰਨੂੰ ਤੇ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਨਤੀਜਾ ਪੂਰੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਉਪ ਪਿ੍ੰਸੀਪਲ ਪਿ੍ਤਪਾਲ ਕੌਰ ਨੇ ਖ਼ੁਸ਼ੀ ਜ਼ਾਹਿਰ ਕੀਤੀ | ਇਸ ਮੌਕੇ ਮੈਡਮ ਰਵਿੰਦਰ ਕੌਰ ਪੰਨੂੰ, ਪਲਵਿੰਦਰ ਕੌਰ ਸੰਧੂ ਤੇ ਡਾ. ਤਨਵੀਰ ਕੌਰ ਤੋਂ ਇਲਾਵਾ ਰਮਨ ਕੁਮਾਰ, ਸੁਰਜੀਤ ਸਿੰਘ, ਸਰਾਫ਼ਿਨ ਪੌਲ, ਪ੍ਰੀਤੀ, ਕੋਮਲ ਓਹਰੀ, ਅੰਜੂ ਬਾਲਾ, ਪ੍ਰੀਆ ਸ਼ਰਮਾ, ਮਨਜਿੰਦਰ ਕੌਰ, ਸੁਖਦੀਪ ਕੌਰ, ਜਸਪ੍ਰੀਤ ਕੌਰ, ਪ੍ਰਤਿਸ਼ਠਾ, ਅੰਕੁਸ਼ ਸ਼ਰਮਾ, ਰਿਸ਼ਭ ਕੁਮਾਰ, ਰਵਿੰਦਰ ਕੌਰ, ਕਰਨਜੋਤ ਕੌਰ, ਸੁਖਕਰਨਜੀਤ ਕੌਰ, ਰਵਨੀਤ ਕੌਰ, ਜਸਬਿੰਦਰ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਅਨਮੋਲਦੀਪ ਕੌਰ, ਸੁਖਬੀਰ ਸਿੰਘ, ਜੁਗਰਾਜ ਸਿੰਘ, ਰਾਜਨ ਸ਼ਰਮਾ, ਰਾਹੁਲ ਕੁਮਾਰ, ਰਾਹੁਲ ਗਿੱਲ, ਗਗਨਦੀਪ ਕੌਰ, ਰੋਮੀ, ਰੀਟਾ, ਹੀਨਾ, ਮਧੂ, ਪ੍ਰੀਆ, ਕਨਿਕਾ, ਤਾਨੀਆ, ਬਲਵਿੰਦਰ ਕੌਰ, ਸਤਿੰਦਰ ਕੌਰ, ਰਜਿੰਦਰ ਕੌਰ ਤੇ ਸਤਵਿੰਦਰ ਕੌਰ ਆਦਿ ਸਮੂਹ ਸਟਾਫ਼ ਮੈਂਬਰਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ |