ਕਲਾਨੌਰ, 17 ਅਪ੍ਰੈਲ (ਪੁਰੇਵਾਲ)- ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਸੁਖਰਾਜ ਸਿੰਘ ਖੱਦਰ ਦਾ 40ਵਾਂ ਸ਼ਹੀਦੀ ਦਿਹਾੜਾ ਸ਼ਹੀਦ ਦੇ ਜੱਦੀ ਪਿੰਡ ਖੱਦਰ ਵਿਖੇ ਮਨਾਇਆ ਗਿਆ | ਸ਼ਹੀਦੀ ਲਾਟ 'ਤੇ ਝੰਡਾ ਝੁਲਾਉਣ ਦੀ ਰਸਮ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਡਾਕਟਰ ਅਸ਼ੋਕ ਭਾਰਤੀ ਨੇ ਕੀਤੀ | ਸਾਥੀ ਸੁਖਰਾਜ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮੱਲੀ, ਸਕੱਤਰ ਅਸ਼ਵਨੀ ਕੁਮਾਰ ਲਖਣ ਕਲਾਂ, ਮਜ਼ਦੂਰ ਆਗੂ ਗੁਲਜਾਰ ਸਿੰਘ ਭੁੰਬਲੀ, ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਸ਼ਰਧਾਂਜਲੀ ਭੇਟ ਕੀਤੇ | ਪੰਜਾਬ ਦੇ ਰਾਜਨੀਤਿਕ ਹਾਲਾਤ 'ਤੇ ਗੱਲਬਾਤ ਕਰਦਿਆਂ ਕਮਿਊਨਿਸਟ ਆਗੂਆਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਤਹਿਸ-ਨਹਿਸ ਹੋ ਚੁੱਕੀ ਹੈ, ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਾ ਰਾਜ ਚੱਲ ਰਿਹਾ ਹੈ ਪਰ ਪੁਲਿਸ ਤੇ ਸਰਕਾਰ ਪੂਰੀ ਤਰਾਂ ਸੁੱਤੀ ਪਈ ਹੈ | ਇਸ ਮੌਕੇ ਪ੍ਰੇਮ ਮਸੀਹ ਸੋਨਾ, ਰਾਜੂ ਬਟਾਲਾ, ਗੁਰਿੰਦਰ ਖੱਦਰ, ਦਰਸ਼ਨ ਖਰੋਟਾ, ਨਿਸ਼ਾਨ ਸਿੰਘ ਕਲਾਨੌਰ, ਕੁਲਵੰਤ ਸਿੰਘ ਰਾਮਦਵਾਲੀ, ਸੁਖਜਿੰਦਰ ਸਿੰਘ ਅਲਾਵਲਪੁਰ, ਸੁਰਜੀਤ ਸਿੰਘ ਸਿੰਘਪੁਰਾ, ਛਿੰਦਰਪਾਲ ਬਿਸ਼ਨਕੋਟ ਤੇ ਜੋਗਿੰਦਰਪਾਲ ਲੇਹਲ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |