ਗੁਰਦਾਸਪੁਰ, 17 ਅਪ੍ਰੈਲ (ਪੰਕਜ ਸ਼ਰਮਾ)- ਐੱਸ.ਐਸ.ਐੱਸ. ਕਾਲਜ ਆਫ ਐਜੂਕੇਸ਼ਨ ਹਯਾਤ ਨਗਰ (ਗੁਰਦਾਸਪੁਰ) ਦਾ ਬੀ.ਐੱਡ ਸਮੈਸਟਰ ਪਹਿਲੇ ਅਤੇ ਤੀਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਨਤੀਜੇ ਵਿਚ ਬੀ.ਐੱਡ ਸਮੈਸਟਰ ਪਹਿਲੇ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਅਤੇ ਹਰਪਾਲਜੀਤ ਕੌਰ ਨੇ 7.80 ਐਸ.ਜੀ.ਪੀ.ਏ ਅੰਕਾਂ ਨਾਲ ਪਹਿਲਾ, ਮਧਾਵੀ ਨੇ 7.70 ਐਸ.ਜੀ.ਪੀ.ਏ ਨਾਲ ਦੂਜਾ, ਜੈਸਮੀਨ ਕੌਰ ਤੇ ਆਸ਼ੀਮਾ ਸ਼ਰਮਾ ਨੇ 7.50 ਐਸ.ਜੀ.ਪੀ.ਏ ਨਾਲ ਤੀਜਾ, ਪ੍ਰਭਜੋਤ ਕੌਰ ਤੇ ਸਰਬਜੀਤ ਕੌਰ ਨੇ 7.40 ਐਸ.ਜੀ.ਪੀ.ਏ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਬੀ.ਐੱਡ. ਸਮੈਸਟਰ ਤੀਸਰੇ ਦੇ 60 ਫ਼ੀਸਦੀ ਵਿਦਿਆਰਥੀਆਂ ਨੇ 9.0 ਐੱਸ.ਜੀ.ਪੀ.ਏ ਤੇ ਬਾਕੀ ਵਿਦਿਆਰਥੀਆਂ ਨੇ 8.80 ਤੇ 8.00 ਐੱਸ.ਜੀ.ਪੀ.ਏ ਨਾਲ ਵਧੀਆ ਅੰਕ ਪ੍ਰਾਪਤ ਕਰਕੇ ਵੱਖ-ਵੱਖ ਸਥਾਨ ਹਾਸਲ ਕੀਤੇ | ਚੇਅਰਮੈਨ ਸਵਿੰਦਰ ਸਿੰਘ ਗਿੱਲ ਤੇ ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |