ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਦੇ ਰੈੱਡ ਰਿਬਨ ਕਲੱਬ ਨੇ ਸਹਾਰਾ ਕਲੱਬ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ ਲਗਾਇਆ | ਮੀਡੀਆ ਕਨਵੀਨਰ ਪ੍ਰੋ. ਰਮਨਦੀਪ ਕੌਰ ਅਤੇ ਕੋ. ਕਨਵੀਨਰ ਸ੍ਰੀ ਰੌਬਿਨ ਕੁਮਾਰ ਨੇ ਦੱਸਿਆ ਕਿ ਕਾਲਜ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਅਮਿਤਾ ਨੇ ਸਹਾਰਾ ਕਲੱਬ ਬਟਾਲਾ ਦੇ ਚੇਅਰਮੈਨ ਰਜੀਵ ਖੁੱਲਰ, ਸ਼੍ਰੀ ਅਸ਼ੋਕ ਲੂਣਾ ਬਲੱਡ ਇੰਚਾਰਜ, ਪ੍ਰਧਾਨ ਸ੍ਰੀ ਜਤਿੰਦਰ ਕੱਦ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਡਾ. ਜਗਵਿੰਦਰ ਕੌਰ ਚੀਮਾ, ਡਾ. ਰਾਜਨ ਚੌਧਰੀ, ਟੀਚਿੰਗ ਸਟਾਫ਼ ਦੇ ਸੈਕਟਰੀ ਪ੍ਰੋ. ਨੀਰਜ ਕੁਮਾਰ ਸ਼ਰਮਾ, ਪਰਮਿੰਦਰਜੀਤ ਕੌਰ, ਡਾ. ਲਲਿਤ ਕੁਮਾਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਪਵਨਵੀਰ ਸਿੰਘ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ 48 ਯੂਨਿਟ ਬਲੱਡ ਦਾਨ ਕੀਤਾ ਗਿਆ | ਸਹਾਰਾ ਕਲੱਬ ਦੇ ਮੈਂਬਰ ਸ਼੍ਰੀ ਅਨਿਲ ਸਹਿਦੇਵ, ਜੋਗਿੰਦਰ ਸਿੰਘ, ਰਤਨ ਬਟਵਾਲ, ਅਮਨ ਮਾਨ, ਕਿਰਨ ਚੱਡਾ, ਸਲੋਨੀ, ਰਵੀ, ਪ੍ਰੇਮ ਤੇ ਸਿਵਲ ਹਸਪਤਾਲ ਬਟਾਲਾ ਤੋਂ ਡਾ. ਪਿ੍ਆਗੀਤ ਤੇ ਉਨ੍ਹਾਂ ਦਾ ਸਟਾਫ਼ ਮੀਨਾਕਸ਼ੀ, ਮਨਪ੍ਰੀਤ ਤੇ ਨਰਿੰਦਰ ਬੋਪਾਰਾਏ ਨੇ ਖ਼ੂਨਦਾਨ ਕੈਂਪ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਕਾਲਜ ਦੇ ਸੀਨੀਅਰ ਸਟਾਫ਼ ਮੈਂਬਰ ਡਾ. ਜਤਿੰਦਰਪਾਲ ਸਿੰਘ, ਡਾ. ਅਮਿਤਾ, ਡਾ. ਸਵਿਤਾ, ਪ੍ਰੋ. ਮਨਦੀਪ ਬੇਦੀ ਨੇ ਸਹਾਰਾ ਕਲੱਬ ਤੇ ਸਿਵਲ ਹਸਪਤਾਲ ਦੇ ਮੈਂਬਰਾਂ ਤੇ ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਤੇ ਵਲੰਟੀਅਰ ਵਿਦਿਆਰਥੀਆਂ ਵਿਚੋਂ ਪ੍ਰਭਲੀਨ ਕੌਰ, ਮਨਦੀਪ ਕੌਰ, ਜਸ਼ਨਪ੍ਰੀਤ ਕੌਰ ਤੇ ਸਾਕਸ਼ੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਪ੍ਰੋਫ਼ੈਸਰ ਡਾ. ਰਜਨੀ ਬਾਲਾ, ਪ੍ਰੋ. ਅਨੂੰ, ਪ੍ਰੋ. ਜਗਦੀਪ ਸਿੰਘ, ਡਾ. ਈਸ਼ਾ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ. ਕੋਮਲ, ਪ੍ਰੋ. ਮਨਪ੍ਰੀਤ, ਪ੍ਰੋ. ਮਨਸਿਮਰਨ, ਪ੍ਰੋ. ਰਾਬੀਆ, ਪ੍ਰੋ. ਮੀਨੂ ਤੇ ਨਾਨ ਟੀਚਿੰਗ ਸਟਾਫ਼ ਵਿਚੋਂ ਜੋਤੀ, ਸੁਸ਼ਮਾ, ਲਾਇਬ੍ਰੇਰੀਅਨ ਮੀਰਾ ਅਬਰੋਲ, ਨੀਲਮ, ਚਰਨਜੀਤ, ਮੱਖਣ ਸਿੰਘ, ਵਿੱਕੀ, ਮਿੱਕੀ, ਰਣਜੀਤ ਸਿੰਘ, ਲਾਡੀ, ਜੋਨੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ |