ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ | ਪਿ੍ੰਸੀਪਲ ਮਮਤਾ ਡੋਗਰਾ ਦੀ ਮੌਜ਼ੂਦਗੀ ਵਿਚ ਸਕੂਲ ਦੀਆਂ ਬੱਚੀਆਂ ਨੇ ਲੋਕ ਗੀਤ, ਲੋਕ ਨਾਚ ਗਿੱਧਾ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ | ਪਿ੍ੰਸੀਪਲ ਵਲੋਂ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਸਾਖੀ ਦਾ ਜਸ਼ਨ ਆਪਣੇ ਵਿਦਿਆਰਥੀਆਂ ਵਿਚ ਸਰਬਪੱਖੀ ਵਿਕਾਸ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦਾ ਪ੍ਰਮਾਣ ਹੈ | ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਸ਼ਮਾ ਮਹਾਜਨ, ਰੇਨੂਕਾ ਖੋਸਲਾ, ਰੰਜੂ ਸ਼ਰਮਾ, ਨੀਤੀ ਬੇਦੀ, ਪਿੰਕੀ, ਕਣਿਕਾ, ਰੁਪਿੰਦਰ, ਪਰਮਜੀਤ, ਸ਼ਿਵਾਨੀ, ਹਰਜਿੰਦਰ ਮੌਜੂਦ ਸਨ |