20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਮਨ ਬਹਿਲ ਵਲੋਂ ਸਰਕਾਰੀ ਸਕੂਲ ਗੋਹਤ ਪੋਖਰ ਸਮੇਤ ਸਕੂਲਾਂ 'ਚ ਸਾਇੰਸ ਲੈਬਾਰਟਰੀਆਂ ਤੇ ਕਲਾਸ ਰੂਮਾਂ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 19-04-2026
ਗੁਰਦਾਸਪੁਰ, 18 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਲੱਖਾਂ ਦੀ ਲਾਗਤ ਨਾਲ ਬਣੀਆਂ ਸਾਇੰਸ ਲੈਬਾਰਟਰੀਆਂ ਅਤੇ ਐਡੀਸ਼ਨਲ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ ਰਾਜੀਵ ਸ਼ਰਮਾ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਕੂਲ ਸਟਾਫ ਮੌਜੂਦ ਸੀ | ਇਸ ਮੌਕੇ ਰਮਨ ਬਹਿਲ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੱਬਰੀ ਵਿਖੇ 11 ਲੱਖ ਦੀ ਲਾਗਤ ਨਾਲ ਸਾਇੰਸ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ ਹੈ | ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਥਵਾਲਾ ਭੱਠਾ ਕਾਲੋਨੀ ਵਿਖੇ 9 ਲੱਖ 55 ਹਜ਼ਾਰ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਗਿਆ ਹੈ | ਇਸ ਤੋਂ ਇਲਾਵਾ 2 ਇੰਟਰ ਐਕਟਿਵ ਪੈਨਲ, 8 ਕੰਪਿਊਟਰ ਤੇ 8 ਯੂ.ਪੀ.ਐਸ. ਮੁਹੱਈਆ ਕਰਵਾਏ ਹਨ | ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਤ ਪੋਖਰ ਵਿਖੇ 22 ਲੱਖ ਦੀ ਲਾਗਤ ਨਾਲ ਐਨ.ਐੱਸ.ਕਿਊ.ਐਫ ਲੈਬਾਰਟਰੀ ਤੇ ਸਾਇੰਸ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ ਹੈ, 2 ਇੰਟਰ ਐਕਟਿਵ ਪੈਨਲ, 10 ਕੰਪਿਊਟਰ ਤੇ 10 ਯੂ.ਪੀ.ਐਸ. ਮੁਹੱਈਆ ਕਰਵਾਏ ਗਏ ਹਨ | ਜਦੋਂ ਕਿ ਸਰਕਾਰੀ ਹਾਈ ਸਕੂਲ ਸਾਧੂਚੱਕ ਵਿਖੇ 15 ਲੱਖ ਦੀ ਲਾਗਤ ਨਾਲ 2 ਐਡੀਸ਼ਨਲ ਕਲਾਸ ਰੂਮਾਂ ਦਾ ਉਦਘਾਟਨ, 2 ਇੰਟਰ ਐਕਟਿਵ ਪੈਨਲ, 8 ਕੰਪਿਊਟਰ ਤੇ 8 ਯੂ.ਪੀ.ਐਸ. ਮੁਹੱਈਆ ਕਰਵਾਏ ਗਏ ਹਨ | ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਸ਼ਾਨਦਾਰ ਵਾਤਾਵਰਨ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਵਿਚ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਾਰਦਰਸ਼ੀ ਢੰਗ ਵਿਕਾਸ ਕਾਰਜ ਕੀਤੇ ਹਨ ਤੇ ਉਹ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਹਨ | ਉਨ੍ਹਾਂ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਲੋਕ ਸੇਵਾ ਹੀ ਉਨ੍ਹਾਂ ਦੀ ਪਹਿਲ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ 'ਤੇ ਪਾਬੰਦੀ <br/> ਅਗਲੀ ਖ਼ਬਰ ਬੀ.ਐੱਡ. ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24