ਦੀਨਾਨਗਰ, 19 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਅੱਜ ਦੀਨਾਨਗਰ ਵਿਖੇ ਬੀ.ਐਲ.ਏ. ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪਾਰਟੀ ਵਲੋਂ ਨਿਯੁਕਤ ਕੋਆਰਡੀਨੇਟਰ ਪੰਜਾਬ ਐਸ.ਆਈ.ਆਰ. ਅਮਨ ਦਿਹਾਤੀ, ਕੋਆਰਡੀਨੇਟਰ ਐਡਵੋਕੇਟ ਗਗਨਦੀਪ ਸਿੰਘ ਤੇ ਕੋਆਰਡੀਨੇਟਰ ਸ਼ੁਭਪ੍ਰੀਤ ਨੇ ਕਾਂਗਰਸੀ ਵਰਕਰਾਂ ਨੂੰ ਐਸ.ਆਈ.ਆਰ. ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਟਰੇਨਿੰਗ ਪ੍ਰੋਗਰਾਮ ਦੀਨਾਨਗਰ ਦੇ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਦੀ ਅਗਵਾਈ ਹੇਠ ਕਰਵਾਇਆ ਗਿਆ | ਕੋਆਰਡੀਨੇਟਰ ਪੰਜਾਬ ਅਮਨ ਦਿਹਾਤੀ ਨੇ ਕਿਹਾ ਕਿ ਇਸ ਟਰੇਨਿੰਗ ਪ੍ਰੋਗਰਾਮ ਦਾ ਉਦੇਸ਼ ਪੰਜਾਬ ਵਿਚ ਆਗਾਮੀ ਚੋਣਾਂ ਦੌਰਾਨ ਹੋਣ ਵਾਲੀ ਸੰਭਾਵਿਤ ਵੋਟ ਚੋਰੀ ਨੂੰ ਰੋਕਣਾ ਹੈ, ਜਿਸ ਲਈ ਕਾਂਗਰਸ ਪਾਰਟੀ ਨੇ ਹਰ ਬੂਥ ਪੱਧਰ 'ਤੇ ਆਪਣੇ ਬੀ.ਐਲ.ਏ. (ਬੂਥ ਲੈਵਲ ਅਸਿਸਟੈਂਟ) ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਦਾ ਕੰਮ ਸਰਕਾਰ ਵਲੋਂ ਨਿਯੁਕਤ ਬੀ.ਐਲ.ਓ. ਦੇ ਕੰਮ 'ਤੇ ਨਜ਼ਰ ਰੱਖਣਾ ਹੈ | ਕੋਆਰਡੀਨੇਟਰ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਵੋਟ 2003 ਵਿਚ ਬਣੀ ਹੈ, ਉਨ੍ਹਾਂ ਦੀ ਵੋਟ ਅੱਗੇ ਵੀ ਜਾਰੀ ਰਹੇਗੀ ਪਰ ਬਾਕੀਆਂ ਨੂੰ ਗਣਨਾ ਫਾਰਮ ਭਰ ਕੇ ਦੇਣਾ ਹੋਵੇਗਾ | ਇਸ ਮੌਕੇ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਵਰਿੰਦਰ ਭਿੰਦਾ ਪ੍ਰਧਾਨ ਦੋਰਾਂਗਲਾ, ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਬਲਬੀਰ ਚੰਦ, ਵਾਈਸ ਚੇਅਰਪਰਸਨ ਗੁਰਮੀਤ ਕੌਰ, ਚੇਅਰਪਰਸਨ ਦੀਨਾਨਗਰ ਰਾਜ ਰਾਣੀ, ਵਾਈਸ ਚੇਅਰਮੈਨ ਰਮੇਸ਼ ਚੰਦਰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਅਮਰਜੀਤ ਸਿੰਘ ਬਹਿਰਾਮਪੁਰ, ਰਘਵੀਰ ਸਿੰਘ ਕਲੀਜਪੁਰ, ਮੀਡੀਆ ਇੰਚਾਰਜ ਦੀਪਕ ਭੱਲਾ, ਤਰਸੇਮ ਸ਼ਰਮਾ, ਡਾ: ਸਤਨਾਮ ਸਿੰਘ, ਅਜੇਪਾਲ ਮਕੌੜਾ, ਦਵਿੰਦਰ ਸਿੰਘ, ਸਰਪੰਚ ਸਰਬਜੀਤ ਕੌਰ, ਰੰਮੀ ਠਾਕੁਰ, ਪਰਮਜੀਤ ਕੌਰ ਬੈਂਸ, ਜਸਵੀਰ ਸਿੰਘ ਜੱਸਾ, ਹਰਜਿੰਦਰ ਸਿੰਘ ਗਵਾਲੀਆ, ਗੁਰਪ੍ਰੀਤ ਸਿੰਘ, ਸੁਰਿੰਦਰ ਕੌਰ, ਬਲਵਿੰਦਰ ਕਲੋਤਰਾ, ਰਮੇਸ਼ ਕਲੋਤਰਾ, ਠਾਕੁਰ ਰਵਿੰਦਰ, ਰਾਜ ਕੁਮਾਰ, ਰਵਿੰਦਰ ਸਿੰਘ, ਸਰਪੰਚ ਮਲਕੀਤ ਅਤੇ ਪ੍ਰਸ਼ੋਤਮ ਸਿੰਘ ਵੀ ਹਾਜ਼ਰ ਸਨ |