01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਸੁਚੇਤਗੜ੍ਹ ਤੇ ਅਠਵਾਲ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ <br/>

Ad Position 21
No active advertisement
ਪਿੰਡ ਅਠਵਾਲ ਵਿਖੇ ਉਦਘਾਟਨ ਕਰਦੇ ਹੋਏ ਵਿਧਾਇਕ ਸ਼ੈਰੀ ਕਲਸੀ ਨਾਲ ਪਿੰਡ ਦੇ ਮੁਹਤਬਰ | ਤਸਵੀਰ : ਰਵੀ ਭਗਤ <br/> 20-04-2026
ਨੌਸ਼ਹਿਰਾ ਮੱਝਾ ਸਿੰਘ, 19 ਅਪ੍ਰੈਲ (ਰਵੀ ਭਗਤ)- ਨਜ਼ਦੀਕੀ ਪਿੰਡ ਸੁਚੇਤਗੜ੍ਹ ਤੇ ਅਠਵਾਲ ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਸੁਚੇਤਗੜ੍ਹ ਦੇ ਏ.ਪੀ.ਕੇ. ਰੋਡ ਤੋਂ ਪਿੰਡ ਅਠਵਾਲ ਤੱਕ ਸੜਕ ਨੂੰ 18 ਫੁੱਟ ਚੌੜਾ ਕਰਨ ਤੇ ਨਿਰਮਾਣ ਲਈ ਇਹ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਪੱਖੀ ਨੀਤੀਆਂ ਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨਿਪਟਾਰਾ ਕਰਨ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਰਛਪਾਲ ਸਿੰਘ ਐਸ.ਡੀ.ਓ. ਲੋਕ ਨਿਰਮਾਣ ਵਿਭਾਗ, ਰਾਕੇਸ਼ ਕੁਮਾਰ ਜੇ.ਈ., ਸਰਪੰਚ ਮੰਗਲਜੀਤ ਸਿੰਘ ਅਠਵਾਲ, ਹੈਪੀ ਸੁਚੇਤਗੜ੍ਹ, ਉਪ ਚੇਅਰਮੈਨ ਮਿੰਟੂ ਤੱਤਲਾ, ਸੰਨੀ ਮਸੀਹ ਟਰੱਸਟੀ ਮੈਂਬਰ, ਮਨਦੀਪ ਗਿੱਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਦੇਵ ਸੁੱਖੀ ਸੰਤ ਨਗਰ, ਸਰਬਜੀਤ ਸੱਬਾ, ਸਮਸ਼ੇਰ ਸਿੰਘ ਮੂਲਿਆਂਵਾਲ, ਰਣਜੀਤ ਸਿੰਘ ਢਿੱਲੋਂ, ਨਿਰਮਲ ਸਿੰਘ ਬਿਧੀਪੁਰ, ਜਸਪਾਲ ਸਿੰਘ ਕਲੇਰ, ਕੇਵਲ ਸਿੰਘ ਲਾਡੀ, ਵੱਸਣ ਸਿੰਘ ਅਠਵਾਲ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਅਠਵਾਲ, ਲਖਵਿੰਦਰ ਸਿੰਘ ਸੇਵਾ-ਮੁਕਤ ਇੰਸ. ਰਾਕੇਸ਼ ਸੁਚੇਤਗੜ੍ਹ, ਗੋਰਾ ਸੁਚੇਤਗੜ੍ਹ, ਪਰਮਜੀਤ ਸਿੰਘ ਪੰਮਾ, ਲਖਵਿੰਦਰ ਬਾਊ ਅਠਵਾਲ, ਕੇਵਲ ਅਠਵਾਲ, ਬਖਸ਼ੀਸ ਮਸੀਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਬੀ. ਐਲ. ਏ. ਟਰੇਨਿੰਗ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗੰਦੇ ਨਾਲੇ ਦੀ ਸਫਾਈ ਕਰਵਾ ਰਹੇ ਸਰਪੰਚ 'ਤੇ ਹਮਲਾ <br/>
Ad Position 24