30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਐਥਲੈਟਿਕ ਮੁਕਾਬਲਿਆਂ ’ਚ ਵਾਹ-ਵਾਹ ਖੱਟੀ

ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਖਿਡਾਰੀ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨਕਾਰੀ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਪੂਰੇ ਇਲਾਕੇ ਵਿਚ ਰੋਸ਼ਨ ਕੀਤਾ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪ੍ਰਿੰਸੀਪਲ ਐਸ.

Ad Position 21
No active advertisement
ਅਜੀਤ ਡੈਸਕ 01-10-2026
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਖਿਡਾਰੀ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨਕਾਰੀ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਪੂਰੇ ਇਲਾਕੇ ਵਿਚ ਰੋਸ਼ਨ ਕੀਤਾ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪ੍ਰਿੰਸੀਪਲ ਐਸ.ਬੀ.ਨਾਯਰ ਨੇ ਦੱਸਿਆ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਲੜਕੀਆਂ ਤੇ ਲੜਕਿਆਂ ਨੇ ਅਥਲੈਟਿਕਸ ਰਿਲੇਅ ਦੌੜ ਮੁਕਾਬਲਿਆਂ ’ਚੋਂ ਅੰਡਰ-14,17,19 ਦੀਆਂ 6 ਟੀਮਾਂ ਨੇ ਸੋਨ ਤਮਗਾ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਜਸਲੀਨ ਕੌਰ ਨੇ 3000 ਮੀ. ਦੌੜ, ਵੰਸ਼ਿਕਾ ਠਾਕੁਰ ਨੇ ਉੱਚੀ ਛਾਲ, ਏਕਮਪ੍ਰੀਤ ਕੌਰ ਨੇ ਜੈਵਲਿੰਨ ਥਰੋ, ਵਿਦਿਆਰਥਣ ਕਸ਼ਿਸ਼ ਨੇ 1500 ਮੀਟਰ ਤੇ ਲੰਬੀ ਛਾਲ, ਮਨਪ੍ਰੀਤ ਕੌਰ ਨੇ 400 ਮੀਟਰ ਤੇ ਉੱਚੀ ਛਾਲ ਵਿਚੋਂ ਸੋਨ ਤਮਗਾ ਹਾਸਿਲ ਕਰਕੇ ਕੁੜੀਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। ਲੜਕਿਆਂ ’ਚੋਂ ਸੁਖਮਨਪ੍ਰੀਤ ਸਿੰਘ ਨੇ 200 ਤੇ 400 ਮੀਟਰ ਦੌੜ, ਸੁਪਨਪ੍ਰੀਤ ਸਿੰਘ ਨੇ ਲੰਬੀ ਛਾਲ ਤੇ 4 ਗੁਣਾ100 ਮੀਟਰ ਦੌੜ ’ਚੋਂ ਸੋਨੇ ਦਾ ਤਮਗਾ ਹਾਸਲ ਕਰਕੇ ਪੜ੍ਹਾਈ ਦੇ ਨਾਲ-ਨਾਲ ਖੇਡ ਮੁਕਾਬਲਿਆਂ ’ਚ ਹਿੱਸੇਦਾਰੀ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ’ਚੋਂ 24 ਲੜਕੀਆਂ ਤੇ 19 ਲੜਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ, ਜੋ ਕਿ ਵਿਦਿਆਰਥੀਆਂ ਦੇ ਜਨੂੰਨ, ਮਿਹਨਤ ਤੇ ਹੁਨਰ ਦੀ ਪਹਿਚਾਣ ਤੇ ਸਬੂਤ ਹੈ। ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ 57 ਖਿਡਾਰੀਆਂ ਜਿਨਾਂ ’ਚ 32 ਲੜਕੀਆਂ ਅਤੇ 25 ਲੜਕੇ ਸ਼ਾਮਿਲ ਸਨ, ਉਨ੍ਹਾਂ ਦੀ ਮਿਹਨਤ ਤੇ ਹਿੰਮਤ ਦੇ ਜਜ਼ਬੇ ਨੂੰ ਵਡਿਆਉਂਦਿਆਂ ਸਨਮਾਨ ਚਿੰਨ ਭੇਟ ਕਰਦੇ ਹੋਏ ਵਧਾਈ ਦਿੱਤੀ ਗਈ। ਇਸ ਮੌਕੇ ਡੀ.ਪੀ. ਵਿਭਾਗ ਦੇ ਅਧਿਆਪਕ ਸ਼ਮਸ਼ੇਰ ਸਿੰਘ, ਮੈਡਮ ਜਤਿੰਦਰ, ਮੈਡਮ ਨੇਹਾ ਤੇ ਬੇਅੰਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਲੋਂ ਵਿਦਿਆਰਥੀਆਂ ਦਾ ਸਿੱਖਿਆਤਮਕ ਦੌਰਾ ਕਰਵਾਇਆ ਅਗਲੀ ਖ਼ਬਰ ਗੁਰੂ ਅਰਜਨ ਦੇਵ ਕਲੋਨੀ ਫਤਹਿ ਨੰਗਲ ਪਾਸੇ ਨਿਕਾਸੀ ਪਾਣੀ ਦਾ ਹੱਲ ਕਰਨ ਦੀ ਮੰਗ
Ad Position 24