01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੰਦੇ ਨਾਲੇ ਦੀ ਸਫਾਈ ਕਰਵਾ ਰਹੇ ਸਰਪੰਚ 'ਤੇ ਹਮਲਾ <br/>

Ad Position 21
No active advertisement
ਕੁੱਟਮਾਰ ਦੌਰਾਨ ਚਿੱਕੜ ਨਾਲ ਲਿਬੜੇ ਸਰਪੰਚ ਗੁਰਦੀਪ ਸਿੰਘ ਅਤੇ ਨਾਲਾ ਬੰਦ ਹੋਣ ਕਾਰਨ ਨਾਲੇ 'ਚ ਖੜਾ ਗੰਦਾ ਪਾਣੀ | ਤਸਵੀਰਾਂ: ਪ੍ਰੋ: ਕੋਲਾ <br/> 20-04-2026
ਬਹਿਰਾਮਪੁਰ, 19 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਉੱਘੇ ਸਮਾਜ ਸੇਵਕ, ਸੇਵਾ-ਮੁਕਤ ਡੀ.ਐਸ.ਪੀ. ਅਤੇ ਮੌਜੂਦਾ ਸਰਪੰਚ ਨੰੂ ਵਾਰਡ ਨੰਬਰ-1 ਦੇ ਨਾਲੇ ਦੀ ਸਫਾਈ ਕਰਵਾਉਂਦੇ ਸਮੇਂ ਇਕ ਪਰਿਵਾਰ ਦੇ ਤਿੰਨ ਜੀਆਂ ਵਲੋਂ ਕੁੱਟਮਾਰ ਕਰਕੇ ਜਲੀਲ ਕਰਨ ਤੋਂ ਇਲਾਵਾ ਕੇਸਾਂ, ਦਸਤਾਰ ਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-1 ਦੇ ਲੋਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਾਲਾ ਬੰਦ ਹੋਣ ਕਾਰਨ ਗਲੀਆਂ-ਨਾਲੀਆਂ ਵਿਚ ਗੰਦਾ ਪਾਣੀ ਖੜਾ ਹੋ ਜਾਣ ਕਰਕੇ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਅੱਜ ਸਵੇਰੇ 6:30 ਵਜੇ ਜਦੋਂ ਮੈਂ ਇਕ ਆਦਮੀ ਨੰੂ ਨਾਲ ਲੈ ਕੇ ਨਾਲੇ ਦੀ ਸਫਾਈ ਕਰਵਾ ਰਿਹਾ ਸੀ ਤਾਂ ਮੇਰੇ ਉਪਰ ਪ੍ਰੇਮ ਲਾਲ, ਦੀਪਕ ਲਾਲ ਪੁੱਤਰ ਦੇਸ ਰਾਜ ਤੇ ਪ੍ਰੇਮ ਲਾਲ ਦੀ ਪਤਨੀ ਰੇਨੰੂ ਬਾਲਾ ਨੇ ਹਮਲਾ ਕਰਕੇ ਮੇਰੀ ਦਸਤਾਰ ਲਾਹੀ, ਕੇਸ ਪੁੱਟੇੇ, ਕੰਘਾ ਨਾਲੀ 'ਚ ਸੁੱਟਿਆ ਗਿਆ ਅਤੇ ਮਾਰਕੁੱਟ ਨਾਲ ਮੇਰੇ ਨੱਕ ਵਿਚੋਂ ਖੂਨ ਕੱਢਿਆ ਗਿਆ, ਠੁੱਡ ਮਾਰੇ ਤੇ ਚਿੱਕੜ ਵਿਚ ਘਸੀਟਿਆ ਗਿਆ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨੰੂ ਸੱਟ ਮਾਰਨ ਵਾਲੇ ਲੋਕਾਂ ਉਪਰ ਸਖ਼ਤ ਕਾਨੰੂਨੀ ਕਾਰਵਾਈ ਕਰਕੇ ਮੈਨੰੂ ਇਨਸਾਫ਼ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਸੁਚੇਤਗੜ੍ਹ ਤੇ ਅਠਵਾਲ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ <br/> ਅਗਲੀ ਖ਼ਬਰ ਕੈਪਟਨ ਜੋਗਿੰਦਰ ਸਿੰਘ ਨੂੰ ਕਸ਼ੱਤਰੀ ਮਹਾਂਸਭਾ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ <br/>
Ad Position 24