ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੀ ਬਰਸੀ ਸੰਬੰਧੀ ਤਿਆਰੀਆਂ ਲਈ ਸੰਗਤਾਂ ’ਚ ਵੱਡਾ ਉਤਸ਼ਾਹ- ਜਥੇ. ਬਾਬਾ ਨਾਮਦੇਵ ਜੀ
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੀ ਪਾਵਨ ਬਰਸੀ ਸਬੰਧੀ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਬਰਸੀ ਸਬੰਧੀ ਇਲਾਕੇ ਸਮੇਤ ਦੇਸ਼-ਵਿਦੇਸ਼ਾਂ ਵਿਚ ਵੱਸਦੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ।
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੀ ਪਾਵਨ ਬਰਸੀ ਸਬੰਧੀ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਬਰਸੀ ਸਬੰਧੀ ਇਲਾਕੇ ਸਮੇਤ ਦੇਸ਼-ਵਿਦੇਸ਼ਾਂ ਵਿਚ ਵੱਸਦੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਥੇ. ਬਾਬਾ ਨਾਮਦੇਵ ਜੀ ਬੋਹੜੀ ਸਾਹਿਬ ਵਾਲਿਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਬਰਸੀ ਦੌਰਾਨ ਸ੍ਰੀ ਅਖੰਡ ਸਾਹਿਬ ਆਰੰਭ ਕਰਨ, ਲੰਗਰ ਪਕਾਉਣ, ਵਰਤਾਉਣ, ਜੋੜਾ ਘਰ, ਵਹੀਕਲ ਸਟੈਂਡ, ਡਾਕਟਰੀ ਸੁਵਿਧਾਵਾਂ, ਸਟੇਜ ਸੰਚਾਲਨ ਸਮੇਤ ਸਾਰੇ ਜ਼ਰੂਰੀ ਪ੍ਰਬੰਧਾਂ ਲਈ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਜਸਵਿੰਦਰ ਸਿੰਘ ਪਾਹੜਾ ਲੰਗਰਾਂ ਵਾਲੇ, ਮਾ. ਸਰਬਜੀਤ ਸਿੰਘ ਭਾਗੋਵਾਲ, ਪ੍ਰੋ. ਬਲਬੀਰ ਸਿੰਘ ਕੋਲਾ, ਲਖਵਿੰਦਰ ਸਿੰਘ ਸ਼ਹੀਦ ਬੋਹੜੀ, ਦਿਲਬਾਗ ਸਿੰਘ ਬਾਗੋਵਾਣੀ, ਦਿਲਬਾਗ ਸਿੰਘ ਬਾਲੇਵਾਲ, ਮਾਸਟਰ ਕੁਲਦੀਪ ਸਿੰਘ ਸੋਨੂੰ ਡੇਰਾ ਪਠਾਣਾਂ, ਜਥੇ. ਰਣਜੀਤ ਸਿੰਘ ਹਵੇਲੀਆਂ, ਜਥੇ. ਲਾਲ ਕਲੇਰ, ਉਘੇ ਸਮਾਜ ਸੇਵਕ ਲੈਕਚਰਾਰ ਰਣਜੋਧ ਸਿੰਘ ਮੰਮਣ, ਜਥੇ. ਲਖਵਿੰਦਰ ਸਿੰਘ ਲੱਖਾ ਰੱਬ ਭਾਗੋਵਾਲ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਮੀਤੂ ਢਡਿਆਲਾ ਨੱਤ, ਜਥੇਦਾਰ ਬਿਕਰਮਜੀਤ ਸਿੰਘ ਭਾਗੋਵਾਲ, ਜਥੇਦਾਰ ਲਵਪ੍ਰੀਤ ਹਰੀਮਾਬਾਦ, ਸ਼ਰਨਜੀਤ ਸਿੰਘ ਭੱਠੇ ਵਾਲੇ, ਡਾ. ਗੁਰਪ੍ਰੀਤ ਅੱਤੇਪੁਰ, ਨਰਿੰਦਰ ਸੁਚੇਤਗੜ੍ਹ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਦਲਜੀਤ ਸਿੰਘ ਮਾਣਕ ਸਾਰਚੂਰ, ਭੰਗੜਾ ਕੋਚ ਹਰਪਾਲ ਸਿੰਘ ਬਟਾਲਾ, ਨਰਿੰਦਰ ਪੱਡਾ ਸਰਪੰਚ ਸੈਦਮੁਬਾਰਕ, ਮਾਸਟਰ ਗੁਰਦੀਪ ਸਿੰਘ ਸਾਰਚੂਰ, ਕੰਵਲ ਕਲਵਿੰਦਰ ਸਿੰਘ ਪੰਨੂੰ, ਪੰਜਾਬ ਸਿੰਘ ਰੱਤਾ, ਰਛਪਾਲ ਮੰਮਣ, ਸੰਦੀਪ ਲਾਂਗਰੀ ਬੋਹੜੀ, ਜੋਤਾ ਨਾਰੋਵਾਲੀਆ, ਅਮਰਾ ਭੇਖੋਵਾਲੀ, ਪ੍ਰਿੰਸ ਮੰਮਣ, ਮਨਪ੍ਰੀਤ ਸਿੰਘ ਮੰਨੂੰ ਕਾਹਲੋਂ ਹਰੀਮਾਬਾਦ, ਮੋਟਾ ਗੱਜੂਗਾਜੀ, ਜੁਗਰਾਜ ਸਦਾਰੰਗ, ਸਰਬਜੀਤ ਸਿੰਘ ਸੱਬਾ ਪੱਡਾ ਆਦਿ ਹਾਜ਼ਰ ਸਨ।