30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੀਜ ਮਾੜਾ ਹੋਣ ਕਾਰਨ ਝੋਨੇ ਦੀ 50 ਏਕੜ ਫ਼ਸਲ ਹੋਈ ਖਰਾਬ- ਕਿਸਾਨ ਪ੍ਰੇਸ਼ਾਨ

ਅੱਚਲ ਸਾਹਿਬ, 30 ਸਤੰਬਰ (ਗੁਰਚਰਨ ਸਿੰਘ)- ਬਟਾਲਾ ਬਲਾਕ ਅਧੀਨ ਆਉਂਦੇ ਪਿੰਡ ਲਾਧੂਭਾਣਾ ਅਤੇ ਜਾਹਦਪੁਰ ਦੇ ਕਿਸਾਨਾਂ ਨੂੰ ਝੋਨੇ ਦਾ ਮਾੜਾ ਬੀਜ ਦਿੱਤੇ ਜਾਣ ਕਾਰਨ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ ਜਿਸ ਨਾਲ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚ ਹਨ। ਕਿਸਾਨ ਪੰਜਾਬ ਸਿੰਘ ਜਾਹਦਪੁਰ, ਹਰਜੀਤ ਸਿੰਘ ਲਾਧੂਭਾਣਾ, ਕਰਤਾਰ ਸਿੰਘ ਲਾਧੂਭਾਣਾ, ਤਰਲੋਕ ਸਿੰਘ ਲਾਧੂਭਾਣਾ, ਹਰਦੀਪ ਸਿੰਘ ਲਾਧੂਭਾਣਾ, ਇਕਬਾਲ ਸਿੰਘ ਜਾਹਦਪੁਰ ਆਦਿ ਕਿਸਾਨਾਂ ਨੇ ਦੱਸਿਆ ਕਿ ਅਸੀਂ ਨਜ਼ਦੀਕੀ ਬੀਜ ਵਿਕਰੇਤਾ ਕੋਲੋਂ ਝੋਨੇ ਦਾ ਬੀਜ ਸਾਵਾ 7501 ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਦਾ ਲਿਆ ਸੀ ਪਰ ਉਹ ਬੀਜ ਬਿਲਕੁਲ ਨਿਕੰਮਾ ਤੇ ਰਲੇਵਾਂ ਨਿਕਲਣ ਕਾਰਨ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ।

Ad Position 21
No active advertisement
ਅਜੀਤ ਡੈਸਕ 01-10-2026
ਅੱਚਲ ਸਾਹਿਬ, 30 ਸਤੰਬਰ (ਗੁਰਚਰਨ ਸਿੰਘ)- ਬਟਾਲਾ ਬਲਾਕ ਅਧੀਨ ਆਉਂਦੇ ਪਿੰਡ ਲਾਧੂਭਾਣਾ ਅਤੇ ਜਾਹਦਪੁਰ ਦੇ ਕਿਸਾਨਾਂ ਨੂੰ ਝੋਨੇ ਦਾ ਮਾੜਾ ਬੀਜ ਦਿੱਤੇ ਜਾਣ ਕਾਰਨ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ ਜਿਸ ਨਾਲ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚ ਹਨ। ਕਿਸਾਨ ਪੰਜਾਬ ਸਿੰਘ ਜਾਹਦਪੁਰ, ਹਰਜੀਤ ਸਿੰਘ ਲਾਧੂਭਾਣਾ, ਕਰਤਾਰ ਸਿੰਘ ਲਾਧੂਭਾਣਾ, ਤਰਲੋਕ ਸਿੰਘ ਲਾਧੂਭਾਣਾ, ਹਰਦੀਪ ਸਿੰਘ ਲਾਧੂਭਾਣਾ, ਇਕਬਾਲ ਸਿੰਘ ਜਾਹਦਪੁਰ ਆਦਿ ਕਿਸਾਨਾਂ ਨੇ ਦੱਸਿਆ ਕਿ ਅਸੀਂ ਨਜ਼ਦੀਕੀ ਬੀਜ ਵਿਕਰੇਤਾ ਕੋਲੋਂ ਝੋਨੇ ਦਾ ਬੀਜ ਸਾਵਾ 7501 ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਦਾ ਲਿਆ ਸੀ ਪਰ ਉਹ ਬੀਜ ਬਿਲਕੁਲ ਨਿਕੰਮਾ ਤੇ ਰਲੇਵਾਂ ਨਿਕਲਣ ਕਾਰਨ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ। ਹੁਣ ਜਦ ਕੁਝ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਕਰਕੇ ਮੰਡੀ ਖੜ੍ਹੀਆਂ ਤਾਂ ਜਿਥੇ ਉਸ ਦਾ ਕੋਈ ਰੇਟ ਸਹੀ ਨਹੀਂ ਲੱਗ ਰਿਹਾ, ਉਥੇ ਇਕ ਏਕੜ ਪਿਛੇ ਕਰੀਬ 8 ਤੋਂ 10 ਪ੍ਰਤੀ ਕੁਇੰਟਲ ਘੱਟ ਨਿਕਲ ਰਿਹਾ ਹੈ। ਜ਼ਿਮੀਂਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਜਦ ਬੀਜ ਵਿਕਰੇਤਾ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਬਹੁਤ ਪ੍ਰੇਸ਼ਾਨ ਹੋਇਆ ਤੇ ਉਸ ਨੇ ਤੁਰੰਤ ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਨਾਲ ਗੱਲਬਾਤ ਕੀਤੀ ਕਿ ਪਿੰਡ ਜਾਹਦਪੁਰ, ਅਤੇ ਲਾਧੂਭਾਣਾ ਦੇ ਕਿਸਾਨਾਂ ਦੀ ਕਰੀਬ 50 ਏਕੜ ਝੋਨੇ ਦੀ ਫ਼ਸਲ ਖਰਾਬ ਹੋਈ। ਉਨ੍ਹਾਂ ਕਿਹਾ ਕਿ ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਵਲੋਂ ਆਪਣੇ ਅਧਿਕਾਰੀ ਭੇਜੇ ਗਏ ਤੇ ਉਨ੍ਹਾਂ ਵਲੋਂ ਖੇਤਾਂ ’ਚ ਪਹੁੰਚ ਕੇ ਸਾਰਾ ਨਿਰੀਖਣ ਵੀ ਕੀਤਾ ਗਿਆ ਤੇ ਵਿਸ਼ਵਾਸ ਵੀ ਦਿਵਾ ਕੇ ਗਏ ਕਿ ਇਕ ਦੋ ਦਿਨ ਤੱਕ ਖੇਤੀਬਾੜੀ ਮਾਹਿਰਾਂ ਨੂੰ ਭੇਜਿਆ ਜਾਵੇਗਾ। ਪੀੜਤ ਕਿਸਾਨਾਂ ਤੇ ਬੀਜ ਵਿਕਰੇਤਾ ਨੇ ਦੱਸਿਆ ਕਿ ਕਈ ਦਿਨ ਬੀਤਣ ’ਤੇ ਵੀ ਕੋਈ ਨਹੀਂ ਆਇਆ ਅ ਸਾਡੇ ਵਲੋਂ ਵਾਰ-ਵਾਰ ਫੋਨ ਕੀਤੇ ਜਾ ਰਹੇ ਹਨ ਪਰ ਸੀਡ ਕੰਪਨੀ ਸਾਡੇ ਫੋਨ ਵੀ ਨਹੀਂ ਚੱਕ ਰਹੀ ਇਸ ਕਾਰਨ ਬਹੁਤ ਪ੍ਰੇਸ਼ਾਨ ਹਾਂ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਪਾਸੋਂ ਮੰਗ ਕੀਤੀ ਕਿ ਸਾਡੀ ਪ੍ਰੇਸ਼ਾਨੀ ਦਾ ਹੱਲ ਕੀਤਾ ਜਾਵੇ ਅਤੇ ਸੀਡ ਕੰਪਨੀ ਤੋਂ ਸਾਡੀ ਭਰਪਾਈ ਕੀਤੀ ਜਾਵੇ। ਪੀੜਤ ਕਿਸਾਨਾਂ ਨੇ ਕਿਹਾ ਕਿ ਜੇਕਰ ਕੋਈ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੀਡ ਕੰਪਨੀ ਦੇ ਮੋਹਰੇ ਧਰਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਵਲੋਂ ਵੀ ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਦੇ ਮੁਲਾਜ਼ਮਾਂ ਨੂੰ ਫੋਨ ਲਗਾਏ ਗਏ। ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ। ਇਸ ਮੌਕੇ ਕਿਸਾਨ ਪੰਜਾਬ ਸਿੰਘ ਨੇ 22 ਏਕੜ, ਹਰਜੀਤ ਸਿੰਘ 10 ਏਕੜ, ਕਰਤਾਰ ਸਿੰਘ 8 ਏਕੜ, ਤਰਲੋਕ ਸਿੰਘ 8 ਏਕੜ, ਹਰਦੀਪ ਸਿੰਘ 6 ਏਕੜ, ਇਕਬਾਲ ਸਿੰਘ 5 ਏਕੜ ਵਿਚ ਬੀਜ ਸਾਵਾ 7501 ਲਗਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਏ.ਪੀ.ਕੇ. ਫਾਈਲ ਡਾਊਨਲੋਡ ਕਰਵਾ ਕੇ ਮਹਿਲਾ ਨਾਲ ਲੱਖਾਂ ਦੀ ਠੱਗੀ ਅਗਲੀ ਖ਼ਬਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਗੌਤਮ ਸੇਠ ਗੁੱਡੂ ਨੇ ਕੀਤੀ ਮੁਲਾਕਾਤ
Ad Position 24