01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੈਪਟਨ ਜੋਗਿੰਦਰ ਸਿੰਘ ਨੂੰ ਕਸ਼ੱਤਰੀ ਮਹਾਂਸਭਾ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ <br/>

Ad Position 21
No active advertisement
ਮੀਟਿੰਗ ਦੌਰਾਨ ਕੈਪਟਨ ਜੋਗਿੰਦਰ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਐਡਵੋਕੇਟ ਨਰੇਸ਼ ਠਾਕੁਰ, ਕਿਰਪਾਲ ਸਿੰਘ ਪਠਾਣੀਆ ਤੇ ਹੋਰ | ਤਸਵੀਰ: ਘੁੰਮਣ <br/> 20-04-2026
ਦੀਨਾਨਗਰ, 19 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਅਤੇ ਰਾਸ਼ਟਰੀ ਕਰਨੀ ਸੈਨਾ ਦੀ ਪੰਜਾਬ ਇਕਾਈ ਦੀ ਸਾਂਝੀ ਮੀਟਿੰਗ ਪਿੰਡ ਬਿਆਨਪੁਰ ਵਿਖੇ ਕਸ਼ੱਤਰੀ ਮਹਾਂਸਭਾ ਦੇ ਸੂਬਾ ਪ੍ਰਧਾਨ ਕਿ੍ਪਾਲ ਸਿੰਘ ਪਠਾਨੀਆ ਤੇ ਰਾਸ਼ਟਰੀ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਯੂ.ਜੀ.ਸੀ. ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਦੌਰਾਨ ਬੋਲਦਿਆਂ ਕਸ਼ੱਤਰੀ ਮਹਾਂਸਭਾ ਦੇ ਸੂਬਾ ਪ੍ਰਧਾਨ ਕਿ੍ਪਾਲ ਸਿੰਘ ਪਠਾਨੀਆ ਅਤੇ ਰਾਸ਼ਟਰੀ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਯੂ.ਜੀ.ਸੀ. ਦੇ ਮੁੱਦੇ 'ਤੇ ਆਪਣੀ ਯੋਜਨਾ ਨੂੰ ਵਾਪਸ ਨਹੀਂ ਲੈਂਦੀ ਤਾਂ ਇਸ ਦੇ ਖ਼ਿਲਾਫ਼ ਦੇਸ਼ ਭਰ ਅੰਦਰ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਾਰਿਆਂ ਨੂੰ ਭਗਵਾਨ ਪਰਸ਼ੂਰਾਮ ਜੈਯੰਤੀ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਅਗਲੇ ਮਹੀਨੇ ਮਨਾਈ ਜਾਣ ਵਾਲੀ ਮਹਾਰਾਣਾ ਪ੍ਰਤਾਪ ਜੈਯੰਤੀ ਦੇ ਸਬੰਧ ਵਿਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਦਿਆਂ ਕੈਪਟਨ ਜੋਗਿੰਦਰ ਸਿੰਘ ਨੂੰ ਕਸ਼ੱਤਰੀ ਮਹਾਂਸਭਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਠਾਕੁਰ ਰਣਧੀਰ ਸਿੰਘ, ਠਾਕੁਰ ਜਸਵੰਤ ਸਿੰਘ ਪਠਾਨਕੋਟ, ਸਾਬਕਾ ਚੇਅਰਮੈਨ ਠਾਕੁਰ ਬਲਬੀਰ ਸਿੰਘ ਸੁਜਾਨਪੁਰ, ਸੰਤੋਸ਼ ਸਿੰਘ, ਕੈਪਟਨ ਪ੍ਰਭਾਤ ਸਿੰਘ, ਕੈਪਟਨ ਜਤਿੰਦਰ ਸਿੰਘ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਠਾਕੁਰ ਜਗਦੀਸ਼ ਸਿੰਘ, ਕੈਪਟਨ ਦਲਬੀਰ ਸਿੰਘ ਜੰਡੀ, ਬਲਬੀਰ ਸਿੰਘ ਮੀਰਪੁਰ, ਓਾਕਾਰ ਸਿੰਘ ਬਿਆਨਪੁਰ, ਦਰਸ਼ਨ ਸਿੰਘ, ਸੂਬੇਦਾਰ ਰਮੇਸ਼ਵਰ ਸਿੰਘ, ਡਾ: ਦਵਿੰਦਰ ਸਿੰਘ, ਰਜਿੰਦਰ ਸਿੰਘ ਅਤੇ ਅਮਿਤ ਕਾਟਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੰਦੇ ਨਾਲੇ ਦੀ ਸਫਾਈ ਕਰਵਾ ਰਹੇ ਸਰਪੰਚ 'ਤੇ ਹਮਲਾ <br/> ਅਗਲੀ ਖ਼ਬਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/>
Ad Position 24