01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਧਾਰੀਵਾਲ, 19 ਅਪ੍ਰੈਲ (ਸਵਰਨ ਸਿੰਘ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਵੈਲਫ਼ੇਅਰ ਫਾਊਾਡੇਸ਼ਨ ਵਲੋਂ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਲਗਾਇਆ ਗਿਆ, ਜਿਸ ਵਿਚ 52 ਯੂਨਿਟ ਖੂਨਦਾਨ ਕੀਤਾ ਗਿਆ | ਇਹ ਕੈਂਪ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ | ਡਾਕਟਰਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਕ ਤੰਦਰੁਸਤ ਇਨਸਾਨ ਜਦੋਂ ਮਰਜ਼ੀ ਖੂਨ ਦਾਨ ਕਰ ਸਕਦਾ ਹੈ, ਤੁਹਾਡੇ ਖੂਨਦਾਨ ਨਾਲ ਕਿਸੇ ਨੂੰ ਜੀਵਨ ਦਾਨ ਮਿਲ ਸਕਦਾ ਹੈ | ਇਸ ਮੌਕੇ ਗੁ. ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਭਾਈ ਜਗਰੂਪ ਸਿੰਘ ਕਲਿਆਣਪੁਰ, ਜਸਪਾਲ ਸਿੰਘ, ਰਾਮ ਸਿੰਘ, ਤਜਿੰਦਰ ਸਿੰਘ, ਥਾਣੇਦਾਰ ਲਖਵਿੰਦਰ ਸਿੰਘ, ਮਨਜਿੰਦਰਪਾਲ ਸਿੰਘ, ਵਰਿਆਮ ਸਿੰਘ, ਪ੍ਰੀਤਮ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਖੈਹਿਰਾ, ਨਵਨੀਤ ਸਿੰਘ ਭੁੰਬਲੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਪਟਨ ਜੋਗਿੰਦਰ ਸਿੰਘ ਨੂੰ ਕਸ਼ੱਤਰੀ ਮਹਾਂਸਭਾ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਬਟਾਲਾ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ <br/>
Ad Position 24