14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਪੰਡੋਰੀ ਬੈਂਸਾਂ 'ਚ ਘਰੇਲੂ ਗੇਟ ਕੱਢਣ 'ਤੇ ਹਿੰਦੂ ਤੇ ਮਸੀਹ ਬਰਾਦਰੀ 'ਚ ਚੱਲ ਰਿਹਾ ਵਾਦ ਵਿਵਾਦ

Ad Position 21
No active advertisement
ਅਜੀਤ ਡੈਸਕ 22-04-2026
ਗੁਰਦਾਸਪੁਰ, 21 ਅਪ੍ਰੈਲ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਪੰਡੋਰੀ ਬੈਂਸਾਂ ਵਿਖੇ ਇਕ ਘਰੇਲੂ ਗੇਟ ਕੱਢਣ 'ਤੇ ਮਸੀਹ ਤੇ ਹਿੰਦੂ ਬਰਾਦਰੀ 'ਚ ਵਾਦ ਵਿਵਾਦ ਚੱਲਣ ਨਾਲ ਪਿੰਡ ਅੰਦਰ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਟਰ ਮਸੀਹ ਪੁੱਤਰ ਲਾਲ ਮਸੀਹ ਵਾਸੀ ਪੰਡੋਰੀ ਬੈਂਸਾਂ ਨੇ ਦੱਸਿਆ ਕਿ ਉਹ ਪਿੰਡ ਅੰਦਰ ਭਾਰਤ-ਪਾਕਿਸਤਾਨ ਦੀ ਵੰਡ ਤੋਂ ਕ੍ਰਿਸਚਨ ਮੁਹੱਲੇ 'ਚ ਰਹਿ ਰਹੇ ਹਨ ਅਤੇ ਜਨਕ ਰਾਜ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਿੰਡ ਆਏ ਸਨ | ਉਨ੍ਹਾਂ ਦੱਸਿਆ ਕਿ ਪਹਿਲਾਂ ਸਾਡਾ ਗੇਟ ਮਸੀਹ ਬਰਾਦਰੀ ਦੇ ਮੁਹੱਲੇ ਵੱਲ ਸੀ ਅਤੇ ਸਮੇਂ ਮੁਤਾਬਿਕ ਹੁਣ ਹਿੰਦੂ ਮੁਹੱਲੇ ਵਾਲੇ ਪਾਸੇ ਗੇਟ ਕੱਢਣ ਦੀ ਲੋੜ ਪਈ ਤਾਂ ਉਸ ਨੇ ਗੇਟ ਦਾ ਕੰਮ ਮਾਨਯੋਗ ਅਦਾਲਤ ਤੋਂ ਸਟੇਅ ਲੈ ਕੇ ਕੰਮ ਰੋਕ ਦਿੱਤਾ ਹੈ | ਜਿਸ ਕਰਕੇ ਉਹ ਸਾਰਾ ਟੱਬਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ | ਦੂਜੇ ਪਾਸੇ ਜਨਕ ਰਾਜ ਨੇ ਦੱਸਿਆ ਕਿ ਕ੍ਰਿਸਚਨ ਬਰਾਦਰੀ ਨੰੂ ਦੂਜੇ ਪਾਸੇ ਗਲੀ ਲੱਗਦੀ ਹੈ ਅਤੇ ਪਹਿਲਾ ਗੇਟ ਉਸੇ ਪਾਸੇ ਸੀ ਅਤੇ ਹੁਣ ਜ਼ਬਰਦਸਤੀ ਗੇਟ ਹਿੰਦੂ ਬਰਾਦਰੀ ਵੱਲ ਕੱਢ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ | ਪੀੜਤ ਪੀਟਰ ਮਸੀਹ ਨੇ ਦੱਸਿਆ ਕਿ ਇਨ੍ਹਾਂ ਪਿੰਡ ਅੰਦਰ ਜਾਤ ਬਰਾਦਰੀ ਦਾ ਮਸਲਾ ਉਠਾ ਕੇ ਸਾਨੰੂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਅੰਦਰ ਤਣਾਅ ਪੂਰਨ ਮਾਹੌਲ ਹੋਣ ਤੋਂ ਬਚਾਉਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੰੂ ਅਹਿਮ ਧਿਆਨ ਦੇਣ ਦੀ ਲੋੜ ਹੈ | ਜਿਸ ਨਾਲ ਪਿੰਡ ਅੰਦਰ ਜਾਤ ਪਾਤ ਦਾ ਮਸਲਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਲੋਕ
Ad Position 24