14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਕੀਲ ਅਤੇ 'ਆਪ' ਆਗੂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-04-2026
ਮਾਮਲਾ ਸੀ.ਐੱਚ.ਸੀ. ਭਾਮ ਦੇ ਡਾਕਟਰ ਦੀ ਕੁੱਟਮਾਰ ਦਾ

ਬਟਾਲਾ, 21 ਅਪ੍ਰੈਲ (ਰਾਕੇਸ਼ ਰੇਖੀ)-ਸੀ.ਐੱਚ.ਸੀ. ਭਾਮ ਦੇ ਡਾਕਟਰ ਨਾਲ ਇਕ ਵਕੀਲ ਤੇ ਉਸ ਦੇ ਸਾਥੀ ਆਮ ਆਦਮੀ ਪਾਰਟੀ ਨੇਤਾ ਵਲੋਂ ਕੀਤੀ ਗਈ ਕਥਿਤ ਕੁੱਟਮਾਰ ਦੇ ਖ਼ਿਲਾਫ਼ ਹਸਪਤਾਲ ਦੇ ਸਟਾਫ਼ ਵਲੋਂ ਕੀਤੀ ਗਈ ਕਲਮ ਛੱਡ ਹੜਤਾਲ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਵਕੀਲ ਅਤੇ ਆਪ ਆਗੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਸੀ.ਐੱਚ.ਸੀ. ਭਾਮ ਦੇ ਡਾਕਟਰ ਕ੍ਰਿਸ਼ਨ ਕੁਮਾਰ ਵਲੋਂ ਹਰਚੋਵਾਲ ਦੇ ਰਹਿਣ ਵਾਲੇ ਵਕੀਲ ਗੌਰਵ ਕਾਲੀਆ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਦੱਸੇ ਜਾਂਦੇ ਪਹਿਲਵਾਨ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਸਨ | ਡਾਕਟਰ ਕਿਸ਼ਨ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 18 ਅਪ੍ਰੈਲ ਦੀ ਰਾਤ ਕਰੀਬ 9:30 ਵਜੇ ਜਦੋਂ ਉਹ ਆਪਣੀ ਡਿਊਟੀ 'ਤੇ ਸੀ ਤਾਂ ਐਡਵੋਕੇਟ ਗੌਰਵ ਕਾਲੀਆ ਦੀ ਗਰਭਵਤੀ ਪਤਨੀ ਆਪਣੀ ਜਾਂਚ ਲਈ ਹਸਪਤਾਲ ਆਏ ਸਨ | ਡਾਕਟਰ ਅਨੁਸਾਰ ਉਸ ਨੇ ਔਰਤ ਨੂੰ ਕਿਹਾ ਕਿ ਉਪਰਲੀ ਮੰਜ਼ਿਲ ਵਿਚ ਮੌਜ਼ੂਦ ਨਰਸਿੰਗ ਸਟਾਫ਼ ਕੋਲੋਂ ਚੈੱਕਅਪ ਕਰਵਾ ਆਓ | ਇਸ ਤੋਂ ਬਾਅਦ ਉਹ ਬਿਨਾਂ ਦੱਸੇ ਚਲੇ ਗਏ ਅਤੇ ਦੁਬਾਰਾ ਨਹੀਂ ਆਏ | ਰਾਤ ਕਰੀਬ 10:15 ਵਜੇ ਗੌਰਵ ਕਾਲੀਆ ਆਪਣੇ ਸਾਥੀ ਦਵਿੰਦਰ ਸਿੰਘ ਪਹਿਲਵਾਨ ਨਾਲ ਆਏ ਅਤੇ ਉਸ ਨਾਲ ਬਹਿਸ ਕੀਤੀ ਅਤੇ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ | ਥਾਣਾ ਸ੍ਰੀ ਹਰਗੋਬਿੰਦਪੁਰ ਦੀ ਚੌਕੀ ਹਰਚੋਵਾਲ ਦੇ ਏ.ਐੱਸ.ਆਈ. ਸਰਵਨ ਸਿੰਘ ਨੇ ਦੱਸਿਆ ਕਿ ਡਾਕਟਰ ਕਿਸ਼ਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਵਕੀਲ ਗੌਰਵ ਕਾਲੀਆ ਅਤੇ ਦਵਿੰਦਰ ਸਿੰਘ ਪਹਿਲਵਾਨ ਦੇ ਖ਼ਿਲਾਫ਼ ਧਾਰਾ 132, 221, 121 (1), 3, 51, 3 (5) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਦੂਸਰੇ ਪਾਸੇ ਵਕੀਲ ਕਾਲੀਆ ਨੇ ਡਾ. ਕਿਸ਼ਨ ਕੁਮਾਰ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਉਸ ਦੀ 8 ਮਹੀਨੇ ਦੀ ਗਰਭਵਤੀ ਪਤਨੀ ਦਾ ਇਲਾਜ ਕਰਨ ਵਿਚ ਇਲਾਜ ਕਰਨ ਵਿਚ ਲਾਪ੍ਰਵਾਹੀ ਵਰਤੀ ਅਤੇ ਬਿਨਾਂ ਵੀਲ੍ਹ ਚੇਅਰ ਜਾਂ ਸਟਰੇਚਰ 'ਤੇ ਉਸ ਨੂੰ ਉਪਰਲੀ ਮੰਜ਼ਿਲ ਵਿਚ ਜਾਣ ਨੂੰ ਕਿਹਾ, ਜਦ ਕਿ ਉਸ ਦੀ ਹਾਲਤ ਠੀਕ ਨਹੀਂ ਸੀ | ਜਦੋਂ ਉਨ੍ਹਾਂ ਨੇ ਇਸ ਬਾਰੇ ਇਤਰਾਜ਼ ਉਠਾਏ ਤਾਂ ਡਾਕਟਰ ਵਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ | ਇਸ ਦੇ ਨਾਲ ਹੀ ਦਵਿੰਦਰ ਸਿੰਘ ਪਹਿਲਵਾਨ ਨੇ ਦੱਸਿਆ ਕਿ ਉਹ ਆਪ ਆਗੂ ਹੈ ਅਤੇ ਬਲਾਕ ਸੰਮਤੀ ਕਾਦੀਆਂ ਦਾ ਉਪ ਚੇਅਰਮੈਨ ਵੀ ਹੈ | ਉਸ ਦੇ ਦੋਸਤ ਗੌਰਵ ਕਾਲੀਆ ਦੀ ਪਤਨੀ ਆਪਣੇ ਚੈੱਕਅਪ ਲਈ ਹਸਪਤਾਲ ਗਈ ਸੀ, ਪਰ ਡਾਕਟਰ ਕ੍ਰਿਸ਼ਨ ਕੁਮਾਰ ਨੇ ਉਸ ਵੱਲ ਬੇਰੁਖੀ ਦਰਸਾਈ | ਜਦੋਂ ਉਹ ਦੋਵੇਂ ਇਸ ਸਬੰਧੀ ਡਾਕਟਰ ਕ੍ਰਿਸ਼ਨ ਕੁਮਾਰ ਨੂੰ ਮਿਲੇ ਤਾਂ ਉਸ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ, ਜਿਸ ਕਰ ਕੇ ਗੌਰਵ ਕਾਲੀਆ ਨੂੰ ਸੱਟਾਂ ਲੱਗੀਆਂ ਹਨ | ਉਨ੍ਹਾਂ ਇਸ ਦੀ ਸ਼ਿਕਾਇਤ ਹਰਚੋਵਾਲ ਪੁਲਿਸ ਚੌਕੀ ਵਿਚ ਕਰ ਦਿੱਤੀ ਹੈ | ਪਰ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਬਜਾਏ ਸਾਡੇ 'ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ, ਜਿਸ ਦੀ ਸੂਚਨਾ ਪਾਰਟੀ ਆਗੂਆਂ ਨੂੰ ਦੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ 10 ਲੱਖ ਬੀਮਾ ਕਾਰਡ 'ਤੇ ਜਨਰਲ ਸਰਜਰੀਆਂ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ-ਕਿਸਾਨ ਆਗੂ ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24