13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

108 ਐਂਬੂਲੈਂਸ ਸੇਵਾ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ <br/>

Ad Position 21
No active advertisement
ਅਜੀਤ ਡੈਸਕ 22-04-2026
ਘੱਲੂਘਾਰਾ ਸਾਹਿਬ, 21 ਅਪ੍ਰੈਲ (ਪਰਮ ਮਿਨਹਾਸ)- ਸਰਕਾਰ ਵਲੋਂ ਚਲਾਈ ਜਾ ਰਹੀ 108 ਐਂਬੂਲੈਂਸ ਸੇਵਾ ਪੇਂਡੂ ਇਲਾਕਿਆਂ ਦੇ ਆਮ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ | ਇਹ ਐਂਬੂਲੈਂਸ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲ ਹੀ ਨਹੀਂ ਪਹੁੰਚਾਉਂਦੀ ਬਲਕਿ ਲੋੜ ਪੈਣ 'ਤੇ ਗਰਭਵਤੀ ਔਰਤਾਂ ਦੀ ਡਲਿਵਰੀ ਕਰਵਾਉਣ 'ਚ ਸਹਾਈ ਸਿੱਧ ਹੋ ਰਹੀ ਹੈ | ਹਲਕੇ ਅੰਦਰ 108 ਐਂਬੂਲੈਂਸ 'ਚ ਡਲਿਵਰੀ ਦਾ ਮਾਮਲਾ ਸਾਹਮਣੇ ਆਇਆ ਹੈ | 108 ਐਂਬੂਲੈਂਸ ਸੇਵਾ ਦੇ ਈ.ਐਮ.ਟੀ. ਹਰਦੀਪ ਸਿੰਘ ਤੇ ਚਾਲਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਸਿੱਧਵਾਂ ਜਮੀਤਾ ਤੋਂ ਗਰਭਵਤੀ ਔਰਤ ਨੀਤੂ ਪਤਨੀ ਵਿਜੈ ਮਸੀਹ ਨੂੰ ਸਰਕਾਰੀ ਹਸਪਤਾਲ ਕਾਦੀਆਂ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਲਈ ਤਬਦੀਲ ਕੀਤਾ ਗਿਆ ਸੀ ਜਿਸ 'ਤੇ ਐਂਬੂਲੈਂਸ ਤੁਰੰਤ ਹਸਪਤਾਲ ਕਾਦੀਆਂ ਪਹੁੰਚ ਗਈ | ਐਂਬੂਲੈਂਸ ਗਰਭਵਤੀ ਔਰਤ ਨੂੰ ਗੁਰਦਾਸਪੁਰ ਸਰਕਾਰੀ ਹਸਪਤਾਲ ਲੈ ਕੇ ਜਾ ਹੀ ਰਹੀ ਸੀ ਕਿ ਰਸਤੇ ਵਿਚ ਹੀ ਤਕਲੀਫ਼ ਜ਼ਿਆਦਾ ਵਧਣ ਕਾਰਨ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਹੀ ਔਰਤ ਨੇ ਬੱਚੇ ਨੂੰ ਐਂਬੂਲੈਂਸ 'ਚ ਹੀ ਜਨਮ ਦੇ ਦਿੱਤਾ | ਉਨ੍ਹਾਂ ਦੱਸਿਆ ਕਿ ਔਰਤ ਨੇ ਇਕ ਲੜਕੇ ਨੂੰ ਜਨਮ ਦਿੱਤਾ | ਈ.ਐਮ.ਟੀ. ਹਰਦੀਪ ਸਿੰਘ ਨੇ ਦੱਸਿਆ ਕਿ ਇਸ ਵੇਲੇ ਮਾਂ ਅਤੇ ਬੱਚਾ ਦੋਵੇਂ ਸਿਵਲ ਹਸਪਤਾਲ ਵਿਚ ਦਾਖਲ ਹਨ ਤੇ ਪੂਰੀ ਤਰ੍ਹਾਂ ਤੰਦਰੁਸਤ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੀਟਿੰਗ <br/>
Ad Position 24