ਗੁਰਦਾਸਪੁਰ, 21 ਅਪ੍ਰੈਲ (ਚੱਕਰਾਜਾ)- ਬੀਤੇ ਦਿਨੀਂ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦਾ ਸੂਬਾ ਪੱਧਰੀ ਡੈਲੀਗੇਟ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗੁਰਪ੍ਰੀਤ ਸਿੰਘ ਗੰਡੀਵਿੰਡ, ਜਰਨੈਲ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੋਹਨ ਲਾਲ ਸ਼ਰਮਾ, ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਬਤੌਰ ਨਿਗਰਾਨ ਸ਼ਾਮਿਲ ਹੋਏ | ਡੈਲੀਗੇਟ ਅਜਲਾਸ ਵਿਚ ਸੂਬੇ 'ਚੋਂ ਵੱਖ-ਵੱਖ ਸਰਕਲਾਂ ਦੇ 225 ਦੇ ਕਰੀਬ ਡੈਲੀਗੇਟ ਸ਼ਾਮਿਲ ਹੋਏ | ਇਸ ਮੌਕੇ 18 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਦਾਸਪੁਰ ਸਰਕਲ ਦੇ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਨੂੰ ਸੂਬਾ ਸਕੱਤਰ ਚੁਣਿਆ ਗਿਆ ਜਿਨ੍ਹਾਂ ਦਾ ਅੱਜ ਦੋਰਾਂਗਲਾ ਦਫ਼ਤਰ ਪਹੁੰਚਣ 'ਤੇ ਸਮੂਹ ਬਿਜਲੀ ਕਾਮਿਆਂ ਵਲੋਂ ਸਨਮਾਨ ਕੀਤਾ ਗਿਆ | ਸਾਹਿਬ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਮੁਲਾਜ਼ਮ ਮੰਗਾਂ ਨੂੰ ਮੈਨੇਜਮੈਂਟ ਕੋਲ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ | ਇਸ ਮੌਕੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸਰਕਲ ਆਗੂ ਕਾਮਰੇਡ ਬਲਵਿੰਦਰ ਉਦੀਪੁਰ, ਬਾਰਡਰ ਜ਼ੋਨ ਦੇ ਸਹਾਇਕ ਸਕੱਤਰ ਮਲਕੀਤ ਸਿੰਘ ਢਿੱਲੋਂ ਜੇ.ਈ. ਨੇ ਕਿਹਾ ਕਿ ਧਾਲੀਵਾਲ ਦਾ ਸੂਬਾ ਸਕੱਤਰ ਚੁਣੇ ਜਾਣਾ ਸਰਕਲ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਮੰਡਲ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਮੰਡਲ ਸਕੱਤਰ ਜੇ.ਪੀ. ਜੰਜੂਆ, ਬਲਵਿੰਦਰਪਾਲ, ਜਸਵੰਤ ਸਿੰਘ, ਰਮਨੀਸ਼ ਕੁਮਾਰ, ਇੰਜ, ਰਾਜ਼ ਕੁਮਾਰ, ਇੰਜ ਬਲਜੀਤ ਸਿੰਘ ਹੁੰਦਲ, ਰਕੇਸ਼ ਕੁਮਾਰ, ਮਨੀਸ਼ ਕੁਮਾਰ, ਆਦਿ ਆਗੂ ਹਾਜ਼ਰ ਸਨ |