13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਟਰੇਡ ਯੂਨੀਅਨਾਂ ਨੇ ਮੋਦੀ ਅਤੇ ਯੋਗੀ ਦੇ ਪੁਤਲੇ ਫੂਕੇ

Ad Position 21
No active advertisement
ਅਜੀਤ ਡੈਸਕ 22-04-2026
ਪਠਾਨਕੋਟ, 21 ਅਪ੍ਰੈਲ (ਸੰਧੂ)-ਟਰੇਡ ਯੂਨੀਅਨਾਂ ਸੀਟੂ, ਇਫਟੂ, ਸੀ.ਟੀ.ਯੂ. ਏਟਕ ਵਲੋਂ ਸੂਬਾਈ ਆਗੂਆਂ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਪੁਤਲੇ ਬਾਲਮੀਕੀ ਚੌਕ ਪਠਾਨਕੋਟ ਵਿਖੇ ਫੂਕੇ ਗਏ | ਇਸ ਤੋਂ ਪਹਿਲਾਂ ਸ਼ਹਿਰ ਦੇ ਬਾਜ਼ਾਰ ਵਿਚ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਸੀਟੂ ਵਲੋਂ ਬਿਕਰਮਜੀਤ, ਬਲਵੰਤ ਸਿੰਘ, ਸੁਰਿੰਦਰ ਸਹਿਗਲ, ਸੀ.ਟੀ.ਯੂ. ਵਲੋਂ ਮਨਹਰਨ, ਸਕੱਤਰ ਸਿੰਘ, ਦੇਵ ਰਾਜ, ਇਫਟੂ ਵਲੋਂ ਵਿਜੈ ਜਗਤਪੁਰ, ਕਮਲ ਕਿਸ਼ੋਰ, ਮੁਖ਼ਤਿਆਰ ਸਿੰਘ, ਏਟਕ ਵਲੋਂ ਇਕਬਾਲ ਸਿੰਘ, ਸੁਰੇਸ਼ ਕੁਮਾਰ ਨੇ ਕੀਤੀ | ਇਸ ਨੂੰ ਹੋਰਨਾਂ ਤੋਂ ਇਲਾਵਾ ਸੁਧਾ ਰਾਣੀ, ਵਿਜੈ ਕੁਮਾਰ, ਜਗਦੀਸ਼ ਰਾਜ, ਗੁੜੋ ਦੇਵੀ, ਲੇਖ ਰਾਜ, ਸਤਪ੍ਰਕਾਸ਼, ਸੋਹਣ ਲਾਲ, ਅਸ਼ੋਕ ਬੀਰਮਪੁਰ, ਸਤਨਾਮ ਪਰਮਾਨੰਦ, ਦਰਸ਼ਨ ਕੁਮਾਰ ਨੇ ਸੰਬੋਧਨ ਕੀਤਾ | ਕੇਵਲ ਕਾਲੀਆ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਸਮਰਥਨ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਯੂ.ਪੀ., ਹਰਿਆਣਾ ਅਤੇ ਦਿੱਲੀ ਦੇ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਦੀ ਹਮਾਇਤ ਵਿਚ ਮੋਦੀ ਅਤੇ ਯੋਗੀ ਦੇ ਪੁਤਲੇ ਫੂਕੇ ਗਏ ਹਨ | ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਮਜ਼ਦੂਰਾਂ 'ਤੇ ਤਸੱਦਦ ਕੀਤਾ ਗਿਆ ਹੈ | ਉਨ੍ਹਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ ਅਤੇ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ | ਆਗੂਆਂ ਨੇ ਇਸ ਦੀ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਝੂਠੇ ਪਰਚੇ ਰੱਦ ਕੀਤੇ ਜਾਣ ਤੇ ਮਜ਼ਦੂਰ ਆਗੂਆਂ ਨੂੰ ਰਿਹਾਅ ਕੀਤਾ ਜਾਵੇ, ਘੱਟੋ-ਘੱਟ ਉਜਰਤ 30000 ਲਾਗੂ ਕੀਤੀ ਜਾਵੇ, ਲੇਬਰ ਕੋਡ ਰੱਦ ਕਰਕੇ ਲੇਬਰ ਲਾਅ ਲਾਗੂ ਕੀਤੇ ਜਾਣ, ਦਿਹਾੜੀ 8 ਘੰਟੇ ਦੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸੌਰਭ ਬਹਿਲ ਵਲੋਂ ਨਵ-ਨਿਰਮਿਤ ਕਾਲੀ ਮਾਤਾ ਮੰਦਿਰ ਰੋਡ ਦਾ ਨਿਰੀਖਣ ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
Ad Position 24