13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਾਂਗਰਸ ਦੇ ਯੁਵਾ ਆਗੂ ਸਤੀਸ਼ ਕੁਮਾਰ ਜੱਟ ਪੰਮਾ ਨੇ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 22-04-2026
ਨਰੋਟ ਜੈਮਲ ਸਿੰਘ, 21 ਅਪ੍ਰੈਲ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਕਾਂਗਰਸ ਦੇ ਯੁਵਾ ਆਗੂ ਸਤੀਸ਼ ਕੁਮਾਰ ਜੱਟ ਪੰਮਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਪਣੇ ਸਾਥੀਆਂ ਨਾਲ ਪਿੰਡ ਝੰਡਪੁਰ ਵਿਚ ਨੌਜਵਾਨਾਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਮੌਕੇ ਯੁਵਾ ਆਗੂ ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਨੌਜਵਾਨ ਸਾਥੀਆਂ ਨੂੰ ਵਾਲੀਬਾਲ ਅਤੇ ਕਿ੍ਕਟ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਦੇ ਨਾਲ ਹੀ ਕੁੜੀਆਂ ਨੂੰ ਵੀ ਖੇਡਾਂ ਵਿਚ ਦਿਲਚਸਪੀ ਲੈਣ ਲਈ ਉਨ੍ਹਾਂ ਨੂੰ ਵੀ ਬੈਡਮਿੰਟਨ, ਰੱਸੀ ਟੱਪਣ (ਜੰਪਿੰਗ ਸਕਿੱਪਿੰਗ) ਵਰਗੇ ਖੇਡ ਸਮਾਨ ਮੁਹੱਈਆ ਕਰਵਾਏ ਗਏ ਤਾਂ ਜੋ ਉਹ ਵੀ ਖੇਡਾਂ ਨਾਲ ਜੁੜ ਸਕਣ | ਮੌਕੇ 'ਤੇ ਸਥਿਤ ਆਂਗਣਵਾੜੀ ਵਿਚ ਸਮਾਜਿਕ ਸੇਵਾ ਦੇ ਤਹਿਤ ਆਂਗਣਵਾੜੀ ਸਕੂਲ ਵਿਚ ਬੱਚਿਆਂ ਲਈ ਕੁਰਸੀਆਂ ਅਤੇ ਟੇਬਲ ਵੀ ਦਿੱਤੇ ਗਏ | ਜਿਸ ਨਾਲ ਬੱਚਿਆਂ ਦੀ ਪੜ੍ਹਾਈ ਲਈ ਸੁਵਿਧਾਵਾਂ ਵਿਚ ਸੁਧਾਰ ਆਵੇਗਾ | ਇਸ ਮੌਕੇ ਸਾਬਕਾ ਸਰਪੰਚ ਰੇਖਾ ਸ਼ਰਮਾ, ਨਾਨਕ ਚੰਦ, ਅਸ਼ਵਨੀ ਕੁਮਾਰ ਰੋਮੀ, ਨਿਤਿਨ ਸੈਣੀ, ਰਘੁਵੀਰ, ਸ਼ੁੱਭ ਲਤਾ, ਰੌਸ਼ਨੀ, ਅਜੀਤ ਰਾਜ, ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਓ.ਬੀ.ਸੀ. ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਕੁਲਜੀਤ ਸੈਣੀ, ਕਰਤਾਰ ਕਲੇਸਰ ਤੇ ਅਭੀ ਝੰਡਪੁਰ ਸਮੇਤ ਹੋਰ ਸਥਾਨਿਕ ਲੋਕ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ-ਡਲਹੌਜ਼ੀ ਹਾਈਵੇ ਦੇ ਨੇੜੇ ਸਥਿਤ ਸਕੂਟਰਜ਼ ਰੈਸਟੋਰੈਂਟ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਦੋ ਲੋਕਾਂ ਖ਼ਿਲਾਫ਼... ਅਗਲੀ ਖ਼ਬਰ ਤਾਰਾਗੜ੍ਹ ਦਾਣਾ ਮੰਡੀ 'ਚ ਸ਼ੈੱਡ ਨਾ ਹੋਣ ਕਾਰਨ ਕਣਕ ਦੇ ਅੰਬਾਰ ਖੁੱਲ੍ਹੇ ਅਸਮਾਨ ਹੇਠ ਲੱਗੇ ਹੋਣ ਕਾਰਨ ਕਿਸਾਨ ਤੇ ਆੜ੍ਹ...
Ad Position 24