13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਾਣੀ ਦੇ ਸਰੋਤਾਂ ਨੰੂ ਪ੍ਰਦੂਸ਼ਣ ਤੋਂ ਬਚਾਉਣਾ ਸਮੇਂ ਦੀ ਲੋੜ- ਨਰੇਸ਼ ਨਿਰਗੁਣ

Ad Position 21
No active advertisement
ਅਜੀਤ ਡੈਸਕ 22-04-2026
ਸ਼ਾਹਪੁਰ ਕੰਢੀ, 21 ਅਪ੍ਰੈਲ (ਰਣਜੀਤ ਸਿੰਘ)-ਰਾਸ਼ਟਰੀ ਭਲਾਈ ਪ੍ਰੀਸ਼ਦ ਵਲੋਂ ਪ੍ਰਧਾਨ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਜੇ.ਡੀ.ਐਸ. ਕੋਟ ਵਿਖੇ ਪਾਣੀ ਦੀ ਸੰਭਾਲ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਪਿ੍ੰਸੀਪਲ ਡਾ: ਮੁਨੀਸ਼ਾ ਸ਼ਰਮਾ ਨੇ ਕੀਤੀ | ਇਸ ਸੈਮੀਨਾਰ ਵਿਚ ਜਲ ਸਰੋਤ ਵਿਭਾਗ ਦੇ ਸੇਵਾ ਮੁਕਤ ਨਿਗਰਾਨ ਇੰਜੀ: ਨਰੇਸ਼ ਮਹਾਜਨ ਨਿਰਗੁਣ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ | ਕਾਲਜ ਦੇ ਪ੍ਰਸ਼ਾਸਨ ਕੌਂਸਲ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਪ੍ਰੋਜੈਕਟ ਚੇਅਰਪਰਸਨ ਰੰਜਨਾ ਮਹਾਜਨ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਮੁੱਖ ਬੁਲਾਰੇ ਨਰੇਸ਼ ਮਹਾਜਨ ਨੇ ਕਿਹਾ ਕਿ ਪਾਣੀ ਮਨੁੱਖ ਦੀ ਨੀਂਹ ਹੈ | ਇਸ ਦੀ ਘੱਟਦੀ ਉਪਲੱਬਧਤਾ ਲਈ ਤੁਰੰਤ ਕਾਰਵਾਈ ਦੀ ਲੋੜ ਹੈ | ਪਾਣੀ ਦੇ ਸਰੋਤਾਂ ਨੰੂ ਪ੍ਰਦੂਸ਼ਣ ਤੋਂ ਬਚਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਹੁਤੇ ਲੋਕ ਧਰਮ ਤੇ ਰੀਤੀ ਰਿਵਾਜਾਂ ਦੀ ਆੜ ਹੇਠ ਬੋਰੀਆਂ ਅਤੇ ਪਲਾਸਟਿਕ ਦੇ ਥੈਲਿਆਂ ਵਿਚ ਸਮੱਗਰੀ ਪਾਣੀ ਵਿਚ ਸੁੱਟ ਦਿੰਦੇ ਹਨ | ਜਿਸ ਨਾਲ ਪਾਣੀ ਵਿਚ ਪ੍ਰਦੂਸ਼ਣ ਫੈਲਦਾ ਹੈ | ਪਾਣੀ ਦੀ ਬੂੰਦ-ਬੂੰਦ ਨੰੂ ਬਚਾਉਣਾ ਚਾਹੀਦਾ ਹੈ | ਇਹ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ | ਇਸ ਮੌਕੇ ਗੋਪਾਲ ਗੋਖਰ, ਸੋਮਰਾਜ, ਕੁਮਾਰੀ ਕੋਸਕੀ ਦੇਵੀ, ਸੁਖਵਿੰਦਰ ਸਿੰਘ, ਨੈਂਸੀ ਠਾਕੁਰ, ਪਿ੍ਆ ਜਮਵਾਲ, ਰਜਨੀ ਸ਼ਰਮਾ, ਸੀਮਾ, ਜੋਤੀ ਬਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਵਕੀਲਾਂ ਕੀਤਾ ਰੋਸ ਮਾਰਚ-ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬਹੇੜੀਆਂ ਬਜ਼ੁਰਗ ਵਿਖੇ ਰਾਤ ਨੂੰ ਮਾਈਨਿੰਗ ਮਾਫ਼ੀਆ ਫਿਰ ਸਰਗਰਮ
Ad Position 24