ਬਟਾਲਾ, 21 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬਟਾਲਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਵਲੋਂ ਬਾਰ ਪ੍ਰਧਾਨ ਵਕੀਲ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕਰਦਿਆਂ ਮਾਰਚ ਕੀਤਾ ਗਿਆ | ਇਸ ਬਾਰੇ ਪ੍ਰਧਾਨ ਰੰਧਾਵਾ ਨੇ ਦੱਸਿਆ ਕਿ 1992 ਵਿਚ ਪੁਰਾਣੀ ਕਚਹਿਰੀ ਵਿਖੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕੀਤੇ ਸੰਘਰਸ਼ ਮੌਕੇ ਉਸ ਵੇਲੇ ਦੀ ਸਰਕਾਰ ਨੇ ਵਕੀਲਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਪੰਜਾਬ ਅੰਦਰ ਕੋਈ ਜ਼ਿਲ੍ਹਾ ਬਣੇਗਾ ਤਾਂ ਬਟਾਲਾ ਨੂੰ ਪਹਿਲੇ ਨੰਬਰ 'ਤੇ ਜ਼ਿਲ੍ਹਾ ਬਣਾਇਆ ਜਾਵੇਗਾ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਅਮਲ ਵਿਚ ਨਹੀਂ ਲਿਆਂਦਾ ਗਿਆ, ਜਦ ਕਿ ਪੰਜਾਬ ਅੰਦਰ ਕਈ ਹੋਰ ਨਵੇਂ ਜ਼ਿਲ੍ਹੇ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਬਟਾਲਾ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਪਰ ਸਾਨੂੰ ਸਾਰਿਆਂ ਨੇ ਲਾਰਿਆਂ ਵਿਚ ਰੱਖਿਆ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਆਉਣ 'ਤੇ ਬਟਾਲਾ ਨੂੰ ਪਹਿਲ ਦੇ ਆਧਾਰ 'ਤੇ ਜ਼ਿਲ੍ਹਾ ਬਣਾਵਾਂਗੇ | 4 ਸਾਲ ਬੀਤਣ 'ਤੇ ਵੀ ਬਟਾਲਾ ਨੂੰ ਜ਼ਿਲ੍ਹਾ ਐਲਾਨ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਪ੍ਰਧਾਨ ਰੰਧਾਵਾ ਨੇ ਕਿਹਾ ਕਿ ਬਟਾਲਾ ਨਿਵਾਸੀਆਂ ਨੂੰ ਪੂਰੀ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਟਾਲਾ ਫੇਰੀ ਦੌਰਾਨ ਬਟਾਲਾ ਨੂੰ ਜ਼ਿਲ੍ਹਾ ਐਲਾਨ ਕਰਨਗੇ, ਪਰ ਉਨ੍ਹਾਂ ਵਲੋਂ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਬਾਰ ਵਲੋਂ ਰੋਸ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਹਲਕਾ ਬਟਾਲਾ ਦੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਸਾ. ਪ੍ਰਧਾਨ ਬਿਕਰਮਜੀਤ ਸਿੰਘ ਕਰਵਾਲੀਆਂ, ਰਵਿੰਦਰ ਸਿੰਘ ਢਿੱਲੋਂ, ਤਰਸੇਮ ਸਿੰਘ ਲਾਲੀ, ਐੱਚ.ਐੱਸ. ਮਾਂਗਟ, ਮਨਜੀਤ ਸਿੰਘ, ਬਲਦੇਵ ਸਿੰਘ, ਸ਼ਰਨਜੀਤ ਸਿੰਘ ਬੇਦੀ, ਪਾਰਸ ਭਗਤ, ਬਲਵਿੰਦਰਜੀਤ ਕੌਰ, ਸਰਬਜੀਤ ਕੌਰ, ਬਿੰਦੂ, ਰੋਹਿਤ ਰਾਣਾ, ਪਰਮੀਤ ਸਿੰਘ ਬੇਦੀ, ਜਸਵਿੰਦਰ ਸਿੰਘ ਢਿੱਲੋਂ, ਐੱਸ.ਐੱਸ. ਚਾਹਲ, ਭੁਪਿੰਦਰ ਸਿੰਘ ਮੱਲ੍ਹੀ, ਬਿਕਰਮਜੀਤ ਸਿੰਘ ਸਿੰਬਲ, ਅਮਨਦੀਪ ਸਿੰਘ ਉਦੋਕੇ, ਰਾਜੇਸ਼ ਮਹੰਤ, ਸਤਿੰਦਰਪਾਲ ਸਿੰਘ ਕਾਹਲੋਂ, ਨਵਜੋਤ ਕੌਰ ਮੈਨਸੀ, ਸੁਨੇਹ ਸ਼ਰਮਾ, ਕੈਥਲੀਨ ਖੋਖਰ, ਲਵਲੀ, ਪ੍ਰਵੀਨ ਭੱਟੀ, ਗੌਰਵ ਚੋਪੜਾ, ਰਾਜੇਸ਼ ਸਾਰੰਗਲ, ਦੀਪਕ ਸ਼ਰਮਾ, ਰਘਬੀਰ ਸਿੰਘ ਬਾਜਵਾ, ਦਲਵਿੰਦਰਜੀਤ ਸਿੰਘ ਖਹਿਰਾ, ਸੁਦੇਸ਼ ਗੁਪਤਾ, ਰਜੇਸ਼ ਸ਼ੇਰਗਿੱਲ, ਸੁਦੇਸ਼ ਭਾਟੀਆ, ਆਸ਼ੂਤੋਸ ਮਹੰਤ, ਹਰੀਸ਼ ਕੁਮਾਰ, ਦਰਸ਼ਨ ਸਿੰਘ, ਪਾਰੁਣ ਭਾਗੋਵਾਲੀਆ, ਵਰੁਣ ਅਗਰਵਾਲ, ਅਵਤਾਰ ਸਿੰਘ ਅਬਰੋਲ, ਜਤਿੰਦਰ ਸਿੰਘ ਮਾਨਾ, ਪ੍ਰਵੇਜਇੰਦਰ ਸਿੰਘ ਪਰਮਾਰ, ਵਿਕਾਸ ਅਗਨੀਹੋਤਰੀ, ਗੌਰਵ ਚੋਪੜਾ ਆਦਿ ਹਾਜ਼ਰ ਸਨ |