06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-04-2026
ਸ਼ਾਹਪੁਰ ਕੰਢੀ, 22 ਅਪ੍ਰੈਲ (ਰਣਜੀਤ ਸਿੰਘ)- ਪ੍ਰੈਜੀਟੇਸ਼ਨ ਪਬਲਿਕ ਸਕੂਲ ਵਿਖੇ ਚੇਅਰਪਰਸਨ ਰੇਨੰੂ ਸ਼ਰਮਾ ਅਤੇ ਪ੍ਰਧਾਨ ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ ਜਿਸ ਵਿਚ ਧਰਤੀ ਦੀ ਰੱਖਿਆ ਅਤੇ ਪ੍ਰਦੂਸ਼ਣ ਤੋਂ ਰਹਿਤ ਰੱਖਣ ਲਈ ਵੱਧ ਤੋਂ ਵੱਧ ਰੁਖ ਲਗਾਉਣ ਦੀ ਜ਼ਰੂਰਤ ਨੰੂ ਉਜਾਗਰ ਕੀਤਾ ਗਿਆ | ਵਿਦਿਆਰਥੀਆਂ ਵਲੋਂ ਰੱੁਖਾਂ ਦੀ ਰਾਖੀ ਲਈ ਕਵਿਤਾਵਾਂ ਤੇ ਲਘੂ ਨਾਟਕ ਪੇਸ਼ ਕੀਤੇ ਗਏ | 'ਧਰਤੀ ਬਚਾਓ, ਜੀਵਨ ਬਚਾਓ' ਦੇ ਮੰਤਵ ਨੰੂ ਪੇਸ਼ ਕਰਦੇ ਭਾਸ਼ਣ ਤੇ ਪੋਸਟਰ ਮੁਕਾਬਲੇ ਵੀ ਕਰਵਾਏ | ਪਿ੍ੰਸੀਪਲ ਰਵਿੰਦਰ ਕੌਰ ਨੇ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਕੁਦਰਤ ਦੇ ਮੌਜੂਦਾ ਸੋਸ਼ਣ ਨੰੂ ਦੇਖਦੇ ਹੋਏ ਵਿਸ਼ਵ ਪੱਧਰ 'ਤੇ ਚਿੰਤਤ ਹੋਣਾ ਸੁਭਾਵਿਕ ਹੈ | ਉਨ੍ਹਾਂ 22 ਅਪ੍ਰੈਲ ਨੰੂ ਮਨਾਏ ਜਾ ਰਹੇ ਧਰਤੀ ਦਿਵਸ ਬਾਰੇ ਜਾਣਕਾਰੀ ਦਿੱਤੀ | ਸਕੂਲ ਮੈਨੇਜਮੈਂਟ ਵਲੋਂ ਸਕੂਲ ਅੰਦਰ ਲਗਾਤਾਰ 50 ਰੁੱਖ ਲਗਾਏ ਗਏ | ਵਿਦਿਆਰਥੀਆਂ ਵਲੋਂ ਵਾਤਾਵਰਨ ਨੰੂ ਸ਼ੁੱਧ ਰੱਖਣ ਦਾ ਪ੍ਰਣ ਲਿਆ | ਇਸ ਮੌਕੇ ਵਾਈਸ ਚੇਅਰਪਰਸਨ ਨਵਿਦੱਤਾ ਸੰਧੂ, ਰਜਨੀ ਵਾਲੀਆ, ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ, ਏਕਤਾ, ਪੂਜਾ, ਬਬੀਤਾ, ਨਰਿੰਦਰ ਸਿੰਘ, ਸ਼ਾਖਸੀ, ਮੋਹਨੀ, ਸੋਨਾਲੀ, ਪਰਮਜੀਤ ਸਿੰਘ, ਕੁਮਾਰ ਸ਼ਾਨੂ, ਭਾਵਨਾ ਅਤੇ ਪਰਮਿੰਦਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੇਰੀਏ ਤੇ ਟੀ.ਬੀ. ਤੋਂ ਬਚਾਅ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਧਰਤੀ ਦਿਵਸ ਮਨਾਇਆ
Ad Position 24