ਸ਼ਾਹਪੁਰ ਕੰਢੀ, 22 ਅਪ੍ਰੈਲ (ਰਣਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਵਾਈਸ ਪਿ੍ੰਸੀਪਲ ਸੁਪਰੀਆ ਹਰਗੁਨ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੰੂ ਵਾਤਾਵਰਨ ਸ਼ੁੱਧ ਰੱਖਣ ਦੀ ਸਹੁੰ ਚੁੱਕਾਈ ਗਈ | ਸੁਪਰੀਆ ਹਰਗੁਨ ਨੇ ਵਿਦਿਆਰਥੀਆਂ ਨੰੂ ਧਰਤੀ ਦਿਵਸ ਮਨਾਉਣ ਦੇ ਮੰਤਵ ਦੀ ਜਾਣਕਾਰੀ ਦਿੱਤੀ | ਉਨ੍ਹਾਂ ਏ.ਆਈ. ਰਾਹੀਂ ਵਿਦਿਆਰਥੀਆਂ ਨੰੂ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਲੋਕ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ | ਪਲਾਸਟਿਕ ਦੀ ਵਰਤੋਂ ਨਾਲ ਧਰਤੀ ਦੀ ਤਹਿ ਖਰਾਬ ਹੋ ਰਹੀ ਹੈ | ਜਿਸ ਥਾਂ 'ਤੇ ਪਲਾਸਟਿਕ ਦਾ ਲਿਫਾਫਾ ਦੱਬਿਆ ਜਾਂਦਾ ਹੈ, ਉਸ ਥਾਂ 'ਤੇ ਕੋਈ ਦਰਖੱਤ ਨਹੀਂ ਉੱਗਦਾ | ਉਨ੍ਹਾਂ ਵਾਤਾਵਰਨ ਸ਼ੁੱਧ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਬਲਕਾਰ ਸਿੰਘ, ਰਿਤੂ ਸੈਣੀ, ਵਿਸ਼ਾਲ ਗੁਪਤਾ, ਰਾਧਿਕਾ, ਅਨੁਪਮਾ ਤੇ ਗੁਰਜੀਤ ਕੌਰ ਆਦਿ ਸਟਾਫ਼ ਹਾਜ਼ਰ ਸੀ |