06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ

Ad Position 21
No active advertisement
ਅਜੀਤ ਡੈਸਕ 23-04-2026
ਪਠਾਨਕੋਟ, 22 ਅਪ੍ਰੈਲ (ਵਿਨੋਦ)- ਧਰਤੀ ਦਿਵਸ ਮੌਕੇ ਢਾਂਗੂ ਰੋਡ 'ਤੇ ਸਥਿਤ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਰਾਜਯੋਗ ਧਿਆਨ ਸੇਵਾ ਕੇਂਦਰ 'ਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਰਾਜਯੋਗੀ ਬ੍ਰਹਮਾ ਕੁਮਾਰ ਪ੍ਰਤਾਪ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਐਲਾਨਿਆ ਗਿਆ ਧਰਤੀ ਦਿਵਸ ਅੱਜ ਦੁਨੀਆਂ ਭਰ ਵਿਚ ਮਨਾਇਆ ਜਾ ਰਿਹਾ ਹੈ | ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਸਮੇਂ ਦੀ ਲੋੜ ਹੈ ਕਿ ਧਰਤੀ ਨੂੰ ਸਾਫ਼ ਰੱਖਿਆ ਜਾਵੇ ਤੇ ਹੋਰ ਰੁੱਖ ਲਗਾ ਕੇ ਵਾਤਾਵਰਨ ਸੰਤੁਲਨ ਬਣਾਈ ਰੱਖਿਆ ਜਾਵੇ | ਡਾ: ਈਸ਼ਾ, ਕਸ਼ਮੀਰ ਕੌਰ, ਜੋਤੀ ਕੌਰ, ਅਰੁਣਾ, ਸੁਨੀਤਾ, ਰਾਮਾ, ਅਨੀਤਾ, ਨੀਲਮ, ਸੀਤਾ, ਰਾਜ ਰਾਣੀ, ਜੋਗਿੰਦਰ ਗੁਪਤਾ, ਸਚਿਨ ਮਹਾਜਨ, ਰਾਜਿੰਦਰ, ਜਲਮ ਸਿੰਘ ਅਤੇ ਸੁਰਿੰਦਰ ਮਹਾਜਨ ਸਮੇਤ ਹੋਰ ਸ਼ਰਧਾਲੂਆਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਵਿਅਕਤੀ ਕਾਬੂ
Ad Position 24