06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 23-04-2026
ਦੀਨਾਨਗਰ, 22 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਦੀਨਾਨਗਰ ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਸਹਿਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਦੀਨਾਨਗਰ ਪੁਲਿਸ ਪਾਰਟੀ ਵਲੋਂ ਸ਼ੂਗਰ ਮਿੱਲ ਪਨਿਆੜ ਨਜ਼ਦੀਕ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਦੀਨਾਨਗਰ ਵਾਲੇ ਪਾਸੋਂ ਤੋਂ ਆਈ ਇਕ ਕਾਰ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ ਜਿਸ ਨੂੰ ਖ਼ੋਲ ਕੇ ਦੇਖਿਆ ਤਾਂ ਉਸ ਵਿਚੋਂ 257 ਗ੍ਰਾਮ ਹੈਰੋਇਨ, 32 ਹਜ਼ਾਰ ਰੁਪਏ ਡਰੱਗ ਮਨੀ ਤੇ ਇਕ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਇਆ | ਪੁਲਿਸ ਨੇ ਕਾਰ ਵਿਚ ਸਵਾਰ ਦੋ ਵਿਅਕਤੀ ਜਿਨ੍ਹਾਂ ਦੀ ਪਹਿਚਾਣ ਕਰਨ ਤੇ ਫਿਲਿਪਸ ਨਿਵਾਸੀ ਅਵਾਂਖਾ ਵਜੋਂ ਹੋਈ ਹੈ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ ਅਗਲੀ ਖ਼ਬਰ ਦਾਲਮ, ਨੰਗਲ, ਰਾਏਚੱਕ, ਉਗਰੇਵਾਲ ਤੇ ਚੈਨੇਵਾਲ ਪਿੰਡਾਂ ਦੀ ਬਿਜਲੀ ਸਪਲਾਈ ਲਈ ਨਵਾਂ ਫੀਡਰ ਸ਼ੁਰੂ
Ad Position 24