ਬਟਾਲਾ, 23 ਅਪ੍ਰੈਲ (ਸਤਿੰਦਰ ਸਿੰਘ)- ਸੇਂਟ ਕਬੀਰ ਸਕੂਲ ਸੁਲਤਾਨਪੁਰ-ਗੁਰਦਾਸਪੁਰ ਦੇ 10ਵੀਂ ਦੇ ਐਲਾਨੇ ਗਏ ਸ਼ਾਨਦਾਰ ਨਤੀਜੇ 2025-2026 ਨੇ ਵਿਦਿਆਰਥੀਆਂ ਦੀ ਹੱਡ-ਭੰਨਵੀਂ ਮਿਹਨਤ ਦਾ ਸਬੂਤ ਦਿੱਤਾ ਹੈ | ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪਿ੍ੰਸੀਪਲ ਐੱਸ.ਬੀ. ਨਾਯਰ ਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ 10ਵੀਂ ਜਮਾਤ ਵਿਚੋਂ 9 ਵਿਦਿਆਰਥੀਆਂ ਇਮਾਨੀ, ਨਵਜੋਤ ਕੌਰ, ਜਸ਼ਨਦੀਪ ਸਿੰਘ, ਸ਼ੁਭਨੀਤ ਕੌਰ, ਦੀਆ, ਸਮਰਿਤੀ, ਰਿਮਲਪ੍ਰੀਤ ਸਿੰਘ, ਸਫ਼ਰੀਤ ਕੌਰ ਤੇ ਸੁਖਮਨਪ੍ਰੀਤ ਕੌਰ ਨੇ ਆਈ.ਟੀ. ਵਿਚੋਂ 100 ਅੰਕ, 8 ਵਿਦਿਆਰਥੀਆਂ ਸੁਖਮਨ ਕੌਰ, ਦਮਨਪ੍ਰੀਤ ਕੌਰ, ਦੀਆ, ਏਕਮਜੋਤ ਕੌਰ, ਪਲਕ, ਮਹਿਕ ਭਗਤ, ਅਨੁਰੀਤ ਕੌਰ, ਪੁਨੀਤ ਕੌਰ ਨੇ ਪੰਜਾਬੀ ਵਿਸ਼ੇ ਵਿਚੋਂ 100 ਅੰਕ ਅਤੇ ਕਿ੍ਸ਼ ਥਾਪਾ ਨੇ ਗਣਿਤ ਵਿਸ਼ੇ ਵਿਚੋਂ 100 ਅੰਕ ਹਾਸਲ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਆਸ-ਪਾਸ ਤੇ ਇਲਾਕੇ ਵਿਚ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਇਮਾਨੀ, ਨਵਜੋਤ ਤੇ ਦੀਆ ਨੇ ਅੰਗਰੇਜ਼ੀ ਵਿਸ਼ੇ ਵਿਚੋਂ 99, ਆਦਰਸ਼ ਨੇ ਵਿਗਿਆਨ ਵਿਸ਼ੇ ਵਿਚੋਂ 99, ਜਸ਼ਨਦੀਪ ਸਿੰਘ ਨੇ ਹਿੰਦੀ ਵਿਚ 99 ਤੇ ਨਵਜੋਤ ਕੌਰ ਨੇ ਸਮਾਜਿਕ ਸਿੱਖਿਆ ਵਿਚੋਂ 96 ਅੰਕ ਹਾਸਲ ਕਰ ਕੇ ਹੋਰਨਾਂ ਵਿਦਿਆਰਥੀਆਂ ਲਈ ਮੀਲ-ਪੱਥਰ ਸਾਬਿਤ ਕੀਤਾ ਹੈ | ਸਕੂਲ ਪਹੁੰਚਣ 'ਤੇ ਸਵੇਰ ਦੀ ਸਭਾ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਅਧਿਆਪਕ ਵਿਸ਼ਾਲ ਸਿੰਘ, ਰਜਨੀ ਸ਼ਰਮਾ, ਮਨਮੀਤ ਕੌਰ, ਪੂਨਮ ਠਾਕੁਰ, ਰਵਿੰਦਰ ਕੌਰ ਸੈਣੀ, ਕੁਲਬੀਰ ਕੌਰ, ਕਰਮਜੀਤ ਕੌਰ ਸਮੇਤ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |