ਪਠਾਨਕੋਟ, 23 ਅਪ੍ਰੈਲ (ਸੰਧੂ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਜਥੇ: ਹਰਜਿੰਦਰ ਸਿੰਘ ਖ਼ਾਲਸਾ ਜੋ 14 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਖ਼ਾਲਸਾ ਨਿਵਾਸ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਹੋਈ | ਇਸ ਮੌਕੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ, ਪੁੱਤਰੀ ਪ੍ਰੀਤਪਾਲ ਕੌਰ, ਪੁੱਤਰ ਅਵਤਾਰ ਸਿੰਘ, ਪੁੱਤਰ ਸੁਖਚੈਨ ਸਿੰਘ, ਐਡਵੋਕੇਟ ਕੁਲਦੀਪ ਸਿੰਘ ਗੁੰਨਾ ਕੁੜਮ, ਪ੍ਰਦੀਪ ਸਿੰਘ ਗੁੰਨਾ ਜਵਾਈ, ਗੁਰਨੂਰ ਸਿੰਘ, ਮਹਿਤਾਬ ਸਿੰਘ, ਗੁਰਬਾਜ਼ ਸਿੰਘ ਪੋਤਰਾ, ਸੁਖਪ੍ਰੀਤ ਸਿੰਘ, ਤੇਗਵੀਰ ਸਿੰਘ ਨੂੰ ਹ, ਸੁਖਦੇਵ ਸਿੰਘ ਤੇ ਸਰਦੂਲ ਸਿੰਘ ਭਾਈ ਨੇ ਦੱਸਿਆ ਕਿ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਵਲੋਂ 11:30 ਤੋਂ 12:00 ਵਜੇ ਤੱਕ ਕੀਰਤਨ ਕੀਤਾ ਗਿਆ | ਉਪਰੰਤ ਅੰਤਿਮ ਅਰਦਾਸ ਸਮਾਗਮ ਵਿਚ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੀਨੀਅਰ ਅਕਾਲੀ ਆਗੂ ਐਡਵੋਕੇਟ ਕੁਲਦੀਪ ਸਿੰਘ ਗੁੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਉਨ੍ਹਾਂ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਜਗਦੇਵ ਸਿੰਘ ਤਾਰਾਗੜ੍ਹ ਨੇ ਨਿਭਾਈ | ਇਸ ਮੌਕੇ ਹਰਦੀਪ ਸਿੰਘ ਕਲੇਰ, ਜਥੇਦਾਰ ਗੁਰਜੀਤ ਸਿੰਘ, ਕੁਲਵੰਤ ਸਿੰਘ, ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ, ਮਨਪ੍ਰੀਤ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਸਰਬੱਤ ਖਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਦਵਿੰਦਰਪਾਲ ਸਿੰਘ ਮੰਗਾ, ਸਾਬਕਾ ਵਿਧਾਇਕ ਅਸ਼ੀਸ਼ ਵਿੱਜ, ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਜੱਗਾ, ਨਰਿੰਦਰ ਸਿੰਘ, ਮਨਪ੍ਰੀਤ ਸਿੰਘ ਸਾਹਨੀ, ਹਰਦੀਪ ਸਿੰਘ ਲਮੀਨੀ, ਮਾਸਟਰ ਹਰਦੀਪ ਸਿੰਘ ਪਠਾਨਕੋਟ, ਡਾ: ਕੁਲਦੀਪ ਸਿੰਘ ਬਲਸੂਆ, ਮੰਗਲ ਸਿੰਘ, ਜਸਪਾਲ ਸਿੰਘ ਪਾਲੀ ਸੁਜਾਨਪੁਰ ਅਤੇ ਕਮਲਜੀਤ ਸਿੰਘ ਬੱਬਾ ਆਦਿ ਹਾਜ਼ਰ ਸਨ |