01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਣਪਛਾਤੇ ਵਾਹਨ ਦੀ ਟੱਕਰ ਕਾਰਨ 11 ਕੇ.ਵੀ. ਬਿਜਲੀ ਲਾਈਨ ਤੇ ਖੰਭਾ ਹੇਠਾਂ ਡਿਗਿਆ <br/>

Ad Position 21
No active advertisement
ਅਜੀਤ ਡੈਸਕ 24-04-2026
ਪਠਾਨਕੋਟ, 23 ਅਪ੍ਰੈਲ (ਸੁਮਿਤ)- ਚੱਕੀ ਪੁਲ ਦੇ ਨੇੜੇ ਗੁਰੂ ਰਵਿਦਾਸ ਚੌਕ ਤੋਂ ਫ੍ਰੈਂਡਸ ਕਾਲੋਨੀ ਤੱਕ ਵੀਰਵਾਰ ਨੂੰ ਭਾਰੀ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਤਿੱਖੀ ਧੁੱਪ ਅਤੇ ਗਰਮੀ ਵਿਚ ਲੋਕ ਘੰਟਿਆਂ ਤੱਕ ਜਾਮ ਵਿਚ ਫਸੇ ਰਹੇ | ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਸੜਕ 'ਤੇ ਵੇਖੀਆਂ ਗਈਆਂ, ਜਿਸ ਨਾਲ ਇਲਾਕੇ ਵਿਚ ਆਵਾਜਾਈ ਲਗਪਗ ਠੱਪ ਹੋ ਗਈ | ਬਿਜਲੀ ਵਿਭਾਗ ਦੇ ਅਧਿਕਾਰੀ ਜੇ.ਈ. ਯੁਵਰਾਜ ਸਿੰਘ ਦੇ ਮੁਤਾਬਿਕ, ਬੀਤੀ ਰਾਤ ਇਕ ਅਣਪਛਾਤੇ ਵਾਹਨ ਨੇ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੱਤੀ ਸੀ | ਇਸ ਹਾਦਸੇ ਵਿਚ 11 ਕੇ.ਵੀ. ਦੀ ਬਿਜਲੀ ਲਾਈਨ ਤੇ ਖੰਭਾ ਸੜਕ 'ਤੇ ਡਿਗ ਗਿਆ ਜਿਸ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ | ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਸਪਲਾਈ ਵੀ ਬੰਦ ਕਰਨੀ ਪਈ | ਸਵੇਰੇ ਤੋਂ ਹੀ ਬਿਜਲੀ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਕੇ ਖੰਭੇ ਤੇ ਤਾਰਾਂ ਨੂੰ ਹਟਾਉਣ ਦੇ ਕੰਮ ਵਿਚ ਜੁਟੀ ਹੋਈ ਹੈ | ਹਾਲਾਂਕਿ ਮੁਰੰਮਤ ਕੰਮ ਦੇ ਚੱਲਦੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਜਾਮ ਦੀ ਸਥਿਤੀ ਬਣੀ ਰਹੀ | ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਜਥੇਦਾਰ ਬਾਬਾ ਪ੍ਰਤਾਪ ਸਿੰਘ ਢੁੱਡਾ ਗੁਰਨਾਮ ਖ਼ਾਲਸਾ ਦੇ ਗ੍ਰਹਿ ਪੁੱਜੇ
Ad Position 24