ਦੀਨਾਨਗਰ, 24 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਗੋਬਿੰਦ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਸੋਨਿਕਾ ਸ਼ਰਮਾ ਦੀ ਅਗਵਾਈ ਵਿਚ ਇਨਵੈਸਚਰ ਸੈਰੇਮਨੀ ਹੋਈ | ਇਸ ਮੌਕੇ ਸਕੂਲ ਦੇ ਨਵੇਂ ਚੁਣੇ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਸਬੰਧਿਤ ਬੈਜ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਮਾਗਮ ਦੇ ਆਰੰਭ ਮੌਕੇ ਚੇਅਰਮੈਨ ਮਹਿੰਦਰ ਸਿੰਘ ਸੰਧੂ, ਮੈਨੇਜਰ ਸੋਨੀ ਸੰਧੂ, ਸਕੱਤਰ ਸੰਦੀਪ ਸਿੰਘ ਸੰਧੂ ਤੇ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਉਦਘਾਟਨੀ ਭਾਸ਼ਣਾਂ ਦਿੱਤੇ | ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਅਹੁਦਾ ਸੰਭਾਲਣ ਦਾ ਮੌਕਾ ਨਹੀਂ ਹੈ, ਸਗੋਂ ਜ਼ਿੰਮੇਵਾਰੀ, ਅਨੁਸ਼ਾਸਨ ਤੇ ਲੀਡਰਸ਼ਿਪ ਦੀ ਸੱਚੀ ਪ੍ਰੀਖਿਆ ਵੀ ਹੈ | ਤੁਸੀਂ ਸਾਰੇ ਵਿਦਿਆਰਥੀ ਆਪਣੇ ਆਚਰਨ ਦੁਆਰਾ ਆਪਣੇ ਸਕੂਲ ਦੀ ਪਹਿਚਾਣ ਬਣੋ ਅਤੇ ਦੂਜਿਆਂ ਲਈ ਇਕ ਉਦਾਹਰਨ ਕਾਇਮ ਕਰੋ | ਇਸ ਤੋਂ ਬਾਅਦ ਸਕੂਲ ਦੇ ਚਾਰ ਹਾਊਸਾਂ ਗਾਂਧੀ ਹਾਊਸ, ਨਾਇਡੂ ਹਾਊਸ, ਨਹਿਰੂ ਹਾਊਸ ਤੇ ਟੈਗੋਰ ਹਾਊਸ ਦੇ ਵਿਦਿਆਰਥੀਆਂ ਨੇ ਆਪਣੇ ਹਾਊਸ ਦੇ ਝੰਡਿਆਂ ਨਾਲ ਸ਼ਾਨਦਾਰ ਮਾਰਚ ਪਾਸਟ ਕੀਤਾ | ਉਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਵਿਦਿਆਰਥੀ ਪ੍ਰਤੀਨਿਧੀਆਂ ਨੇ ਆਪਣੇ ਹਾਊਸਾਂ ਦੀ ਸ਼ਾਨ ਨੂੰ ਬਰਕਰਾਰ ਰੱਖਣ ਤੇ ਸਕੂਲ ਦੇ ਨਿਯਮਾਂ ਤੇ ਕਾਨੂੰਨਾਂ ਦੀ ਪਾਲਨਾ ਕਰਨ ਦਾ ਪ੍ਰਣ ਲਿਆ | ਇਸ ਮੌਕੇ ਰਾਜਵੀਰ ਸਿੰਘ ਤੇ ਨਿਸ਼ਠਾ ਨੂੰ ਸਕੂਲ ਕੈਪਟਨ ਵਜੋਂ ਨਿਯੁਕਤ ਕੀਤਾ ਗਿਆ | ਜਦੋਂ ਕਿ ਲਤਿਕਾ ਤੇ ਅਰਪਿਤ ਕੁਮਾਰ ਨੂੰ ਸਪੋਰਟਸ ਕੈਪਟਨ, ਅਨੰਤ ਤੇ ਸਹਿਜਪ੍ਰੀਤ ਕੌਰ ਨੂੰ ਸਕੂਲ ਵਾਈਸ-ਕੈਪਟਨ, ਸੁਮਿਤ ਕੁਮਾਰ ਤੇ ਸ਼ਾਦੀਆ ਭਾਨੀਪੁਰਾ ਨੂੰ ਸਪੋਰਟਸ ਵਾਈਸ-ਕੈਪਟਨ ਵਜੋਂ ਸ਼ਾਮਿਲ ਕੀਤਾ ਗਿਆ | ਅੰਤ ਵਿਚ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |