09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਧਾਰੀਵਾਲ 'ਚ ਤੇਜ਼ ਰਫ਼ਤਾਰ ਦੌੜ ਰਹੀਆਂ ਬੱਸਾਂ ਦੀ ਸਮੱਸਿਆ ਸੰਬੰਧੀ ਆਰ.ਟੀ.ਏ. ਨੂੰ ਸੌਂਪਿਆ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਧਾਰੀਵਾਲ, 24 ਅਪ੍ਰੈਲ (ਜੇਮਸ ਨਾਹਰ)- ਧਾਰੀਵਾਲ ਸ਼ਹਿਰ ਅੰਦਰ ਜਾਨ ਦਾ ਖੌਅ ਬਣ ਰਹੀਆਂ ਤੇਜ਼ ਰਫ਼ਤਾਰ ਬੱਸਾਂ 'ਤੇ ਕਾਰਵਾਈ ਕਰਨ ਲਈ ਆਰ.ਟੀ.ਏ. ਗੁਰਦਾਸਪੁਰ ਡਾ. ਨਵਜੋਤ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਹ ਮੰਗ ਪੱਤਰ ਸਾਬਕਾ ਉਪ ਚੇਅਰਮੈਨ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਆਗੂ ਜਗਦੀਸ਼ ਧਾਰੀਵਾਲ ਨੇ ਡਾ. ਨਵਜੋਤ ਸ਼ਰਮਾ ਨੂੰ ਸੌਂਪਦੇ ਹੋਏ ਕਿਹਾ ਕਿ ਧਾਰੀਵਾਲ ਸ਼ਹਿਰ ਅੰਦਰ ਤੇਜ਼ ਰਫ਼ਤਾਰ ਲੰਘ ਰਹੀਆਂ ਬੱਸਾਂ ਨਾਲ ਅਕਸਰ ਇਥੇ ਹਾਦਸੇ ਵਾਪਰ ਰਹੇ ਹਨ | ਸ਼ਹਿਰ ਵਿਚ ਇਸ ਸਮੇਂ ਗੰਭੀਰ ਟਰੈਫਿਕ ਸਮੱਸਿਆ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਬੱਸਾਂ ਵਾਲੇ ਕਿਸੇ ਦੀ ਵੀ ਜਾਨ ਦਾ ਬਚਾਅ ਕਰਨ ਦੇ ਨਾਲੋਂ ਤੇਜ਼ ਰਫਤਾਰ ਬੱਸ ਇਥੋਂ ਦੀ ਭਜਾ ਕੇ ਅਤੇ ਤੇਜ਼ ਹਾਰਨ ਵਜਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ, ਜਿਸ ਨਾਲ ਲੋਕ ਪ੍ਰੇਸ਼ਾਨ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਡਾ. ਨਵਜੋਤ ਸ਼ਰਮਾ ਵਲੋ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਜਗਦੀਸ਼ ਧਾਰੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਕਲਿਆਣਪੁਰ ਵਾਸੀ ਇਕ ਨੌਜਵਾਨ ਦੀ ਤੇਜ਼ ਰਫ਼ਤਾਰ ਬੱਸ ਦੇ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਸੀ ਤੇ ਇਥੇ ਪਹਿਲਾਂ ਵੀ ਕਈ ਲੋਕ ਇਨ੍ਹਾਂ ਬੱਸਾਂ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ, ਇਸ ਲਈ ਅੱਜ ਇਨ੍ਹਾਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਰਣੀਕੇ ਤੇ ਲਖਵਿੰਦਰ ਸਿੰਘ ਘੁੰਮਣ ਵਲੋਂ ਸੁਖਵਿੰਦਰ ਸਿੰਘ ਪਾਰਸ ਦਾ ਸਨਮਾਨ ਅਗਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ੍ਹ 'ਚ ਧਰਤੀ ਦਿਵਸ ਮਨਾਇਆ
Ad Position 24