09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਭੀਖੋਵਾਲੀ ਦੀ ਇਮਾਰਤ ਦਾ ਉਦਘਾਟਨ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਵਡਾਲਾ ਬਾਂਗਰ, 24 ਅਪ੍ਰੈਲ (ਭੁੰਬਲੀ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਸ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੀਖੋਵਾਲੀ ਦੀ ਨਵੀਂ ਤਿਆਰ ਹੋਈ ਇਮਾਰਤ ਦਾ ਉਦਘਾਟਨ ਕੀਤਾ | ਸ: ਰੰਧਾਵਾ ਨੇ ਕਿਹਾ ਕਿ ਇਸ ਸਕੂਲ ਦੀ ਪਹਿਲੀ ਇਮਾਰਤ ਕਾਫ਼ੀ ਲੰਮੇ ਸਮੇਂ ਤੋਂ ਖ਼ਸਤਾ ਹੋਈ ਪਈ ਸੀ ਤੇ ਮੈਂ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਦੇ ਕਹਿਣ 'ਤੇ ਇਸ ਸਕੂਲ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ 7 ਲੱਖ 55 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਹੈ | ਸ: ਰੰਧਾਵਾ ਨੇ ਕਿਹਾ ਕਿ ਮੌਜੂਦਾ ਸਰਕਾਰ ਪਿੰਡਾਂ ਦੇ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ | ਇਸ ਮੌਕੇ ਪੀ.ਏ. ਲਵਪ੍ਰੀਤ ਸਿੰਘ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਸਰਪੰਚ ਰਣਜੀਤ ਸਿੰਘ ਸ਼ਕਰੀ, ਬੀ.ਪੀ.ਈ.ਓ. ਭਾਰਤ ਰਤਨ, ਸੀ.ਐੱਚ.ਟੀ. ਸੁਖਦੇਵ ਸਿੰਘ ਕਲੇਰ, ਬੀ.ਆਰ.ਸੀ. ਸੁਖਮਨਜੀਤ ਸਿੰਘ, ਗੁਰਬਿੰਦਰ ਸਿੰਘ ਭੀਖੋਵਾਲੀ, ਮਨਜਿੰਦਰ ਕੌਰ, ਕਾਮਨੀ ਅਬਰੋਲ, ਪ੍ਰਦੀਪ ਸਿੰਘ ਗੱਗੋਵਾਲੀ, ਗੁਰਨਾਮ ਸਿੰਘ ਨਾਰਵਾਂ, ਗਗਨਦੀਪ ਸਿੰਘ ਬਾਗੋਵਾਂਣੀ, ਕੁਲਦੀਪ ਕੌਰ ਸ਼ਕਰੀ, ਰਮਿੰਦਰ ਕੌਰ ਬਾਗਵਾਂਣੀ, ਭੁਪਿੰਦਰ ਕੌਰ ਵਿਰਕ, ਹੈਡਮਿਸਟ੍ਰੈੱਸ ਕਿਰਨ ਬਾਬਾ ਭੀਖੋਵਾਲੀ ਸਕੂਲ, ਮੁੱਖ ਅਧਿਆਪਕ ਪ੍ਰਭਜੋਤ ਸਿੰਘ ਦੂਲਾਨੰਗਲ, ਹਰਦੇਵ ਸਿੰਘ ਭੁੱਲਰ, ਸ਼ਿਵ ਸਿੰਘ ਫ਼ੌਜੀ, ਬਲਰਾਜ ਸਿੰਘ, ਚਰਨਜੀਤ ਸਿੰਘ ਯੂ.ਐਸ.ਏ., ਬਲਰਾਜ ਸਿੰਘ, ਮਨਦੀਪ ਸਿੰਘ ਫ਼ੌਜੀ, ਜਤਿੰਦਰ ਸਿੰਘ, ਕਰਮਜੀਤ ਸਿੰਘ, ਬਿਸ਼ਨ ਸਿੰਘ, ਸੁਖਦੇਵ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਨੰਬਰਦਾਰ, ਹਰਪਾਲ ਸਿੰਘ, ਸ਼ਹਿਨਾਜ਼ਦੀਪ ਸਿੰਘ, ਅਬੈਪ੍ਰਤਾਪ ਸਿੰਘ ਭੀਖੋਵਾਲੀ ਸਮੇਤ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਵਰਕਰ ਤੇ ਪੰਚ-ਸਰਪੰਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ ਹੋਰ ਆਗੂਆਂ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਪਾਰਟੀ ਹੋਈ ਹੋਰ ਮਜ਼ਬੂਤ : ਵਿਜੇ ਸੋਨੀ <br/> ਅਗਲੀ ਖ਼ਬਰ ਵਡਾਲਾ ਗ੍ਰੰਥੀਆਂ ਵਿਖੇ ਸੰਦਲਪੁਰ ਮਾਈਨਰ ਦੀ ਲਾਈਨਿੰਗ ਦਾ ਵਿਧਾਇਕ ਕਲਸੀ ਨੇ ਨੀਂਹ ਪੱਥਰ ਰੱਖਿਆ
Ad Position 24